ਪੰਨਾ:ਬਿਜੈ ਸਿੰਘ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸੁਆਦ ਪਿੱਛੋਂ ਮਲੂਮ ਹੁੰਦਾ ਹੈ। ਜੇ ਕੋਈ ਅੱਕ ਦੇ ਫਲ ਨੂੰ ਅੰਬ ਸਮਝੋ ਤੇ ਸਿਆਣੇ ਦਾ ਕਿਹਾ ਨਾ ਮੰਨੇ ਤਾਂ ਕੀ ਹੁੰਦਾ ਹੈ?

ਬੇਗਮ (ਜ਼ਰਾ ਤਿਣਕ ਕੇ)-ਸਿੰਘ ਜੀ! ਸਿਖ੍ਯਾ ਠੀਕ ਹਨ। ਦੇਣੀਆਂ ਸੁਖਾਲੀਆਂ ਹਨ ਪਰ ਮੈਂ ਕੋਈ ਬਦੀ ਦੀ ਗੱਲ ਨਹੀਂ ਕੀਤੀ ਕੀਹ ਤੁਸਾਂ ਵਿਚ ਵਿਵਾਹ ਤੇ ਵਿਧਵਾ ਵਿਵਾਹ ਮਨ੍ਹੇ ਹੈਨ?

ਸਿੰਘ ਜੀ-ਸਿੱਖਾਂ ਵਿਚ ਵਿਵਾਹ ਤੇ ਵਿਧਵਾ ਵਿਵਾਰ ਦੀ ਤਾਂ ਖੁੱਲ੍ਹ ਹੈ, ਪਰ ਵਿਵਾਹ ਹੋਵੇ ਤਾਂ। ਵਿਵਾਹ ਇਕ ਪਵਿੱਤ੍ਰ ਸੰਬੰਧ ਹੈ ਪਵਿੱਤ੍ਰ ਨਿਯਮ ਨਾਲ ਜਾਇਜ਼ ਹੈ, ਪਰ ਮੈਂ ਤਾਂ ਵਿਵਾਹਿਤ ਹਾਂ।

ਬੇਗਮ-ਇਸਤ੍ਰੀ ਤਾਂ ਆਪ ਦੀ ਮਰ ਚੁੱਕੀ ਹੈ; (ਹੰਝੂ ਭਰ ਕੇ) ਯਾਰੀ ਸ਼ੀਲ ਕੂਚ ਕਰ ਗਈ।

ਸਿੰਘ ਜੀ-ਅਸੰਭਵ!

ਬੇਗਮ- ਨਹੀਂ ਸੱਚ! ਚੂੜ੍ਹ ਮਲ ਆਪ ਦਾ ਪਿਤਾ ਉਸ ਨੂੰ ਲੈ ਗਿਆ ਸੀ, ਮੈਂ ਬੀ ਉਸ ਨਾਲ ਤੋਰਨੋਂ ਨਾਂਹ ਨਹੀਂ ਕੀਤੀ ਸੀ, ਤੁਹਾਡੀ ਮਾਤਾ ਬਹੁਤ ਰੋਂਦੀ ਸੀ ਇਸ ਕਰਕੇ ਟੋਰਨਾ ਪਿਆ ਸੀ, ਤੁਹਾਨੂੰ ਮੈਂ ਅੱਗੇ ਬੀ ਦੱਸ ਚੁੱਕੀ ਹਾਂ; ਪਰ ਹੁਣ ਪੱਕੀ ਖਬਰ ਆਈ ਹੈ ਕਿ ਰਾਤ ਛੱਤ ਡਿੱਗ ਪੈਣ ਕਰਕੇ ਤੁਹਾਡੀ ਵਹੁਟੀ ਤੇ ਪੁਤ੍ਰ ਹੇਠ ਦੱਬੇ ਗਏ ਹਨ ਅਰ ਤੁਹਾਡੇ ਭਰਾ ਨੇ ਬੜੀ ਛੇਤੀ ਉਨ੍ਹਾਂ ਦਾ ਦਾਹ ਵੀ ਕਰਵਾ ਦਿੱਤਾ ਹੈ। ਕਾਰਨ ਦਾ ਪਤਾ ਨਹੀਂ, ਪਰ ਇਕ ਮੁਖਬਰ ਨੇ ਖ਼ਬਰ ਦਿੱਤੀ ਹੈ ਕਿ ਤੁਹਾਡੇ ਭਰਾ ਨੇ ਉਨ੍ਹਾਂ ਨੂੰ ਮਰਵਾਇਆ ਹੈ ਛੱਤ ਡਿੱਗਣੀ ਬਹਾਨਾ ਹੈ। ਉਸਦੀ ਨੀਯਤ ਇਹ ਹੈ ਕਿ ਕੋਈ ਵਾਰਸ ਹੋਰ ਬਾਕੀ ਨਾ ਰਹੇ, ਸਾਰਾ ਧਨ ਮੈਂ ਸਾਂਭਾਂ।

ਸਿੰਘ ਜੀ-ਮੈਂ ਨਹੀਂ ਮੰਨਦਾ।

ਬੇਗਮ—ਮੈਂ ਕਸਮ ਖਾ ਕੇ ਕਹਿੰਦੀ ਹਾਂ ਕਿ ਸੱਚ ਹੈ, ਮੈਂ ਤੁਹਾਡੇ ਭਰਾ ਦੀ ਗ੍ਰਿਫ਼ਤਾਰੀ (ਫੜਨ) ਦਾ ਹੁਕਮ ਬੀ ਦੇ ਆਈ ਹਾਂ!

ਸਿੰਘ ਜੀ ਨੇ ਅੱਖਾਂ ਮੀਟ ਲਈਆਂ, ਪਿਆਰਿਆਂ ਦੇ ਵਿਯੋਗ ਕਰਕੇ ਹਿਰਦੇ ਵਿਚ ਖੌਹ ਪਈ,ਪਰ ਨਿਸਚੇਵਾਨ ਹਿਰਦੇ ਵਿਚ ਸਤਿਗੁਰਾਂ

-੧੪੫-