ਪੰਨਾ:ਬਿਜੈ ਸਿੰਘ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਮੂਰਤੀ ਆ ਖੜੋਤੀ ਅਰ ਸਿੰਘ ਜੀ ਦੇ ਗਿਆਨਵਾਨ ਹਿਰਦੇ ਵਿਚ ਆਤਮਾਂ ਦੇ ਨਿੱਤ ਤੇ ਅਮਰ* ਹੋਣ ਦਾ ਨਕਸ਼ਾ ਬੱਝ ਗਿਆ ਅਰ ਕਰਮਾ ਦੀ ਪ੍ਰਬਲਤਾ ਤੇ ਕਰਤਾਰ ਦੀ ਕ੍ਰਿਪਾ ਨੂੰ ਸੋਚ ਕੇ ਆਤਮਾਂ ਨੂੰ ਪ੍ਰਸੰਨ ਕਰਨੇ ਵਾਲਾ ਸ਼ਾਂਤੀ ਦਾ ਸੋਮਾਂ ਫੁੱਟ ਪਿਆ। ਦਸ ਕੁ ਮਿੰਟ ਮਗਰੋਂ ਅੱਖਾਂ ਖੁੱਲ੍ਹੀਆਂ, ਦੋ ਕੁ ਟੇਪੇ ਡਿੱਗੇ ਅਰ ਸਿੰਘ ਜੀ ਦੇ ਮੂੰਹੋਂ ਸ਼ੁਕਰ ਦਾ ਸ਼ਬਦ ਤਿੰਨ ਵਾਰੀ ਨਿਕਲਿਆ । ਬਿਜੈ ਸਿੰਘ ਨੂੰ ਬੇਗਮ ਪਰ ਪਤੀਆ ਤਾਂ ਨਹੀਂ ਆਯਾ ਪਰ ਉਸ ਨੇ ਇਹ ਜਾਣ ਲਿਆ ਕਿ ਮੇਰੇ ਉਜ਼ਰ ਭੰਨਣ ਲਈ ਦੁਇ ਮਰਵਾ ਦਿਤੇ ਗਏ ਹੋਣ ਤਾਂ ਅਚਰਜ ਨਹੀਂ, ਸੋ ਭਾਣਾ ਜਾਣ ਕੇ ਰਜ਼ਾ ਸਿਰ ਤੇ ਧਰ ਲਈ।

ਬੇਗਮ—ਹੁਣ ਦੱਸੋ?

ਸਿੰਘ ਜੀ-ਕੀ ਦੱਸਾਂ? ਮੇਰਾ ਜਨਮ ਇਸ ਲਈ ਨਹੀਂ ਕਿ ਇਕ ਅਮੀਰਜ਼ਾਦੀ ਨਾਲ ਵਿਆਹ ਕਰਕੇ ਆਪਣੇ ਸੁੱਖਾਂ ਵਿਚ ਪੈ ਜਾਵਾਂ, ਮੈਂ ਤਾਂ ਧਰਮ ਤੇ ਪਰਜਾ ਦੀ ਸੇਵਾ ਲਈ ਜਨਮਿਆ ਹਾਂ। ਸੁੰਦਰ ਪਲੰਘ ਮੇਰੇ ਲਈ ਸੂਲਾਂ ਦੀ ਸੇਜਾਂ ਹਨ, ਬਨਾਂ ਵਿਚ ਕੰਡਿਆਂ ਪਰ ਭਰਾਵਾਂ ਨਾਲ ਸੌਣਾਂ ਮੇਰੇ ਲਈ ਮਖ਼ਮਲ ਨਾਲੋਂ ਭਲਾ ਹੈ, ਵੀਰਾਂ ਨਾਲ ਵਣ ਦੇ ਪੱਤੇ ਖਾ ਕੇ ਗੁਜ਼ਾਰਾ ਕਰਨ ਨੂੰ ਮੈਂ ਪਰਮ ਪ੍ਰਸੰਨਤਾ ਸਮਝਦਾ ਹਾਂ। ਉਹ ਧਰਮ ਹੈ, ਆਪਨੀਆਂ ਮੌਜ ਬਹਾਰਾਂ ਐਸ਼ਾਂ ਅਧਰਮ ਹਨ। ਆਤਮਾਂ ਨਿੱਤ ਹੈ ਸਰੀਰ ਅਨਿੱਤ । ਅਨਿੱਤ ਦੇ ਦੁੱਖਾਂ ਦੀ ਪਰਵਾਹ ਨਹੀਂ, ਕਿਉਂ ? ਝਬਦੇ ਮੁੱਕ ਜਾਂਦੇ ਹਨ,ਨਿੱਤ ਦੇ ਸੁਖ ਸਦਾ ਰਹਿੰਦੇ ਹਨ, ਉਨ੍ਹਾਂ ਦੀ ਪਰਵਾਹ ਕਰਨੀ ਚਾਹੀਏ । ਫਿਰ ਹੋਰ ਸੋਚੋ ਜੋ ਪੁਰਖ ਜਿਸ ਕੰਮ ਲਈ ਜੰਮਿਆਂ ਹੋਵੇ, ਉਸ ਨੂੰ ਉਹੋ ਕਰਨਾ ਹੀ ਸੁਹਣਾ ਹੈ, ਨਹੀਂ ਤਾਂ ਫੇਰ ਇਉਂ ਦੇ ਉਲਾਂਭੇ ਮਿਲਦੇ ਹਨ:-‘ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।।

ਬੇਗਮ-ਮੈਂ ਕਦੇ ਕਿਸੇ ਅੱਗੇ ਨਹੀਂ ਨਵੀਂ, ਮੈਂ ਸਭ ਨੂੰ ਸਦਾ ਹੁਕਮ ਹੇਠ ਰਖਿਆ ਹੈ, ਏਥੇ ਨਵੀਂ ਹਾਂ, ਨਵੀਂ ਦੀ ਲਾਜ ਰਖੋ, ਕਿਹਾ ਮੰਨੋ *ਮੌਤ ਰਹਿਤ ਜੌ ਕਦੀ ਨਾ ਮਰੇ।

-੧੪੬-