ਪੰਨਾ:ਬਿਜੈ ਸਿੰਘ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਛ ਦੇਰ ਗੁਪਤ ਰਹੋ, ਫੇਰ ਮੈਂ ਤੇਰੇ ਲਈ ਕਾਬਲ ਤੋਂ ਫੁਰਮਾਨ ਸ਼ਾਹੀ ਮੰਗਾ ਦਿਆਂਗੀ। ਦਿੱਲੀ ਵਾਲੇ ਆਪ ਮੋਏ ਪਏ ਹਨ; ਕੋਈ ਤੇਰੀ ਵਾ ਵੱਲ ਨਹੀਂ ਤੱਕੇਗਾ, ਬਿਨਾਂ ਯਤਨ ਪਾਤਸ਼ਾਹ ਬਣ ਜਾਹ। ਤੇਰਾ ਫਰਜ਼ ਬੀ ਪੂਰਾ ਹੋ ਜਾਏਗਾ। ਹੁਣ ਤਾਂ ਸਿੱਖਾਂ ਵਿਚ ਰਹਿ ਕੇ ਕਿਤੇ ਮਰ ਜਾਏਂਗਾ ਅਤੇ ਰਾਜਾ ਬਣਨ ਦਾ ਵੇਲਾ ਸਿਖਾਂ ਲਈ ਦੂਰ ਹੈ। ਜੇ ਕੋਈ ਜ਼ਾਲਮ ਨਵਾਬ ਆ ਗਿਆ ਤਾਂ ਖਬਰੇ ਸਿਖਾਂ ਦਾ ਖੁਰਾ ਖੋਜ ਹੀ ਮਿਟ ਜਾਵੇ। ਇਸ ਵੇਲੇ ਨੂੰ ਹੱਥੋਂ ਨਾ ਜਾਣ ਦੇਹ। ਪੱਕੀ ਪਕਾਈ ਮਿਲਦੀ ਹੈ, ਬਿਨਾਂ ਲਹੂ ਵੀਟੇ ਹੀ ਰਾਜ ਬੱਝਦਾ ਹੈ।

ਸਿੰਘ ਜੀ-ਪ੍ਰਜਾ ਮਾਤਾ! ਆਪ ਦੇ ਰਾਜ-ਭਾਗ ਦੇਣ ਦਾ ਸ਼ੁਕਰੀਆ ਹੈ। ਪਰ ਮੈਂ ਉਸ ਕੌਮ ਵਿਚੋਂ ਹਾਂ, ਜੋ ਆਪਣੇ ਡੌਲਿਆਂ ਪਰ ਬੜਾ ਭਰੋਸਾ ਰੱਖਦੀ ਹੈ। ਉਨ੍ਹਾਂ ਕਦੇ ਨਹੀਂ ਮੰਨਣਾ ਕਿ ਐਉਂ ਰਾਜ ਲਵੀਏ, ਜਦ ਰਾਜ ਲਵਾਂਗੇ ਤਲਵਾਰ ਦੀ ਧਾਰ ਨਾਲ ਲਵਾਂਗੇ। ਦੂਸਰੇ-ਅਬਦਾਲੀ ਐਸਾ ਬੱਧੂ ਨਹੀਂ ਜੈਸਾ ਤੁਸੀਂ ਸਮਝਦੇ ਹੋ। ਇਧਰੋਂ ਤੁਸੀਂ ਮੇਰੇ ਨਾਲ ਵਿਆਹ ਕੀਤਾ ਉਧਰੋਂ ਕੁਫਰ ਦਾ ਫਤਵਾ ਤੁਹਾਡੇ ਤੇ ਲਗੇਗਾ ਅਰ ਇਕ ਦਮ ਤਖਤੋਂ ਉਤਾਰੇ ਜਾਓਗੇ। ਅਬਦਾਲੀ ਤਾਂ ਆਉਂਦਾ ਕੁਝ ਚਿਰ ਲਾਊ, ਆਪਦੇ ਉਮਰਾਉ ਹੀ ਕੰਮ ਬਰਾਬਰ ਕਰ ਦੇਣਗੇ। ਕੋਈ ਮੁਸਲਮਾਨ ਇਹ ਗੱਲ ਨਹੀਂ ਸਹੇਗਾ ਕਿ ਤੁਸੀਂ ਇਕ ਨਾ-ਮੁਸਲਿਮ ਨਾਲ ਵਿਆਹ ਕਰੋ ਹਾਂ ਮੈਂ ਮੁਸਲਮਾਨ ਹੋ ਜਾਵਾਂ ਤਾਂ... ਪਰ ਇਹ ਅਸੰਭਵ ਹੈ। ਮੈਂ ਚੌਦਾਂ ਲੋਕਾਂ ਦੀ ਪਾਤਸ਼ਾਹੀ ਨੂੰ ਸਿਖ ਧਰਮ ਤੋਂ ਵਾਰ ਕੇ ਸੁੱਟ ਦਿਆਂ, ਜੇ ਕਹੇਂ ਕਿ ਤੇਰੇ ਸਿੱਖ ਹੋ ਜਾਣ ਨਾਲ ਸਿਖ ਰਾਜ ਹੋ ਜਾਇਗਾ, ਤਾਂ ਮੈਂ ਇੰਨੀ ਰਾਜਨੀਤੀ ਜਾਣਦਾ ਹਾਂ, ਕਿ ਇਹ ਹੋਣ ਨਹੀਂ ਲੱਗਾ। ਤੀਸਰੇ ਦਿੱਲੀ ਵਾਲੇ ਭਾਵੇਂ ਕੁਝ ਨਹੀਂ ਰਹੇ, ਪਰ ਪੰਜਾਬ ਲਈ ਅਜੇ ਕੁਛ ਬਲ ਹੈਨੇ। ਗਾਜ਼ੀਉੱਦੀਨ ਵਜ਼ੀਰ ਦੀ ਅੱਖ ਤੁਸਾਂ ਦੀ ਕਾਕੀ ਪਰ ਹੈ। ਉਸ ਨੇ ਵਿਆਹ ਪਰ ਜ਼ੋਰ ਦੇਣਾ ਹੈ ਤੇ ਆਪ ਦੇ ਸਿਰ ਤੇ ਕੁੰਡਾ ਰੱਖਣਾ ਹੈ, ਸੋ ਇਹ ਸਾਰੇ ਖਿਆਲ ਨੀਤੀ ਵਿਰੁੱਧ ਹਨ।

ਬੇਗਮ-ਕਿਸੇ ਭੁੱਖੇ ਨੂੰ ਰੋਟੀ ਮਿਲੇ ਤਾਂ ਨਾਂਹ ਕਰਦਾ ਹੈ? ਸਿੱਖਾਂ ਨੂੰ

-੧੪੭-

Page 153

www.sikhbookclub.com