ਪੰਨਾ:ਬਿਜੈ ਸਿੰਘ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਛ ਤਾਂ ਵੇਖੋ।

ਸਿੰਘ ਜੀ-ਸਿੰਘਾਂ ਦੀ ਸੂਰਬੀਰਤਾ ਅਣਖ, ਹਾਂ ਤਾਬੇਦਾਰੀ ਅਰ ਛਲ ਨੂੰ ਓਹ ਬਹੁਤ ਬੁਰਾ ਜਾਣਦੇ ਹਨ। ਰਾਜੇ ਬਣ ਕੇ ਭਾਵੇਂ ਕੁਝ ਕਰਨ, ਪਰ ਐਹ ਵੇਲਾ ਤਾਂ ਧਰਮ ਔਰ ਬਹਾਦਰੀ ਦਾ ਹੈ। ਜਦੋਂ ਨਵਾਬੀ ਦਾ ਖ਼ਿਤਾਬ ਸਿਖਾਂ ਨੂੰ ਘੱਲਿਆ ਗਿਆ ਸੀ ਤਦੋਂ ਕਿੱਦਾਂ ਨੱਕ ਵੱਟ ਕੇ ਨਾਂਹ ਕੀਤੀ ਸਾਨੇ। ਜਦ ਬਹੁਤ ਕਿਹਾ ਤਦ ਪੱਖਾ ਝਲਦੇ ਸੇਵਕ ਵੱਲ ਸੈਨਤ ਕੀਤੀ ਕਿ ਇਸ ਨੂੰ ਦੇ ਦਿਓ। ਕੀ ਤੁਸੀਂ ਪ੍ਰਤੱਖ ਨਹੀਂ ਦੇਖਦੇ ਕਿ ਜਦ ਅਬਦਾਲੀ ਆਉਂਦਾ ਹੈ ਤਾਂ ਸਿਖ ਸਭ ਆਪਣੇ ਇਲਾਕੇ ਛੱਡ ਕੇ ਨੱਸ ਜਾਂਦੇ ਹਨ; ਮਿਹਨਤਾਂ ਨਾਲ ਪ੍ਰਾਪਤ ਕੀਤੇ ਇਲਾਕੇ ਸਰਪ ਕੁੰਜ ਵਾਂਗ ਤਿਆਗ ਜਾਂਦੇ ਹਨ, ਪਰ ਅਬਦਾਲੀ ਨੂੰ ਨਜ਼ਰਾਨੇ ਲੈ ਕੇ ਮਿਲ ਪੈਣ ਅਰ ਤਾਬੇਦਾਰੀ ਕਰ ਲੈਣ, ਇਸ ਗੱਲ ਤੋਂ ਬੜੀ ਸੂਗ ਕਰਦੇ ਹਨ ਅਰ ਆਪਣੀ ਬਹਾਦਰੀ ਨੂੰ ਕਲੰਕ ਸਮਝਦੇ ਹਨ। ਫਿਰ ਦੋਖੋ ਜਾਂਦੇ ਆਉਂਦੇ ਅਬਦਾਲੀ ਦਾ ਪਿਛਾ ਕਰਕੇ ਉਸਦੀ ਨੱਕ ਜਿੰਦ ਕਰ ਦੇਂਦੇ ਹਨ। ਜਦੋਂ ਕਿ ਓਹ ਦਿੱਲੀ ਵੱਲ ਅਗੇ ਵੱਲ ਵਧਦਾ ਹੈ, ਇਹ ਪੰਜਾਬ ਵਿਚ ਰੌਲਾ ਪਾ ਦਿੰਦੇ ਹਨ, ਉਹ ਝੱਟ ਪਿਛੇ ਮੁੜਦਾ ਹੈ ਤਾਂ ਏਹ ਛੁਪ ਜਾਂਦੇ ਹਨ। ਜਦ ਓਹ ਕਾਬਲ ਨੂੰ ਟੁਰਦਾ ਹੈ ਤੇ ਉਸਦਾ ਛੁਪ ਛੁਪ ਕੇ ਪਿਛਾ ਕਰਦੇ ਹਨ ਅਤੇ ਕਾਬਲ ਗਏ ਨੂੰ ਇਨ੍ਹਾਂ ਦੇ ਕਾਰਨਾਮਿਆਂ ਦੀਆਂ ਖਬਰਾਂ ਚਉ ਨਹੀਂ ਲੈਣ ਦੇਂਦੀਆਂ। ਅਬਦਾਲੀ ਨੂੰ ਸਿਖ ਨਿਸਚਿੰਤ ਨਹੀਂ ਹੋਣ ਦੇਂਦੇ ਕਿ ਓਹ ਹਿੰਦ ਵਿਚ ਪਠਾਣੀ ਸਲਤਨਤ ਮੁੜ ਕਾਇਮ ਕਰ ਲਵੇ। ਐਸੇ ਉੱਚੀ ਮਤ ਵਾਲੇ ਇਹ ਬਹਾਦਰ ਜੋਧੇ ਪਸੰਦ ਨਹੀਂ ਕਰਨਗੇ ਕਿ ਜੋ ਕੁਛ ਤੁਸੀਂ ਕਹਿੰਦੇ ਹੋ ਉਹ ਕੁਛ ਮੰਨ ਲੈਣ। ਇਸ ਲਈ ਮੈਂ ਆਪ ਦਾ ਸ਼ੁਕਰ ਕਰਦਾ ਹੋਇਆ ਆਪ ਦੀਆਂ ਸਾਰੀਆਂ ਗੱਲਾਂ ਤੋਂ ਨਾਂਹ ਕਰਦਾ ਹਾਂ। ਮੈਂ ਇਕ ਬਨ ਦਾ ਪੰਛੀ ਹਾਂ, ਸੋਨੇ ਦੇ ਪਿੰਜਰਿਆਂ ਵਿਚ ਰਹਿਕੇ ਮੌਤੀ ਚੁਗਣ ਨਾਲੋਂ ਮੈਨੂੰ ਸੁਤੰਤ੍ਰਤਾ ਵਿਚ ਰਹਿਕੇ ਬਣ ਦੇ ਕੰਕਰਾਂ ਪੁਰ ਗੁਜ਼ਾਰਾ ਕਰਨਾ ਵਧੇਰੇ ਭਾਉਂਦਾ ਹੈ। ਛੁੱਟੀ।

ਸਿੰਘ ਜੀ ਦੀ ਧਰਮ ਅਰ ਸੁਤੰਤ੍ਰਤਾ ਦੀ ਸੋਚ ਵਲ ਧਿਆਨ ਕੀਤਿਆਂ

-੧੪੮-

Page 154

www.sikhbookclub.com