ਪੰਨਾ:ਬਿਜੈ ਸਿੰਘ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ। ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵਲ ਤਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ। ਲਹੂ ਦਾ ਵਹਾਉ ਬੰਦ ਨਹੀਂ ਹੁੰਦਾ, ਕਈ ਕਪੜੇ ਭਰੇ ਜਾ ਚੁਕੇ ਹਨ, ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪੁ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਬਿਜੈ ਸਿੰਘ ਦੀਆਂ ਅੱਖਾਂ ਇਕ ਦਮ ਖੁਲ੍ਹੀਆਂ ਅਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ। ਦੋਹਾਂ ਪਾਸਿਆਂ ਤੋਂ ਹਥ ਉਠ ਕੇ ਜੁੜ ਗਏ । ਫੇਰ ਬੁਲ ਖੁੱਲੇ ਅਰ ਬੜੇ ਜ਼ੋਰ ਨਾਲ ਫਤੇ ਦਾ ਜੈਕਾਰਾ ਗੱਜਿਆ, ਉਧਰ ਸ਼ੀਲ ਕੌਰ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਉਚਾਰਿਆ, ਉਧਰ ਬਿਜੈ ਸਿੰਘ ਨੇ ‘ਕੇਤੀ ਛੁਟੀ ਨਾਲ ਤਿੰਨ ਵੇਰ ਕਿਹਾ ਅਰ ਬੋਲਿਆ ‘ਧੰਨ ਕਲਗੀਆਂ ਵਾਲਾ ਸੱਚਾ ਗੁਰੂ ‘ਧੰਨ ਸਾਧ ਸੰਗਤ ! ਕੇਤੀ ਛੁਟੀ ਨਾਲਿ, ਧੰਨ' । ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ ਹੱਥ ਛਾਤੀ ਪਰ ਡਿੱਗ ਪਏ, ਅੱਖਾਂ ਤੇ ਬੁੱਲ੍ਹ ਮਿਟ ਗਏ ਅਰ ਬਿਜੈ ਸਿੰਘ ਮੌਤ ਬਿਜਈ ਹੋ ਗਿਆ। ਸ਼ੀਲ ਕੌਰ ਉਸ ਦੇ ਚਿਹਰੇ ਵਿਚੋਂ ਜੀਵਨ-ਸੱਤਾ ਨੂੰ ਉਡਦੀ ਜਾਂਦੀ ਦੇਖ ਰਹੀ ਸੀ ‘ਕੇਤੀ ਛੁਟੀ ਨਾਲਿ' ਖ਼ਬਰ ਨਹੀਂ ਕਿੰਨੀ ਵੇਰ ਕਹਿ ਚੁਕੀ ਹੈ, ਕਹੀ ਜਾਂਦੀ ਹੈ ਤੇ ਅੱਖ ਨਹੀਂ ਝਮਕਦੀ। ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ, ਜਦ ਪਤੀ ਜੀ ਦਾ ਅੰਤਮ ਸੁਆਸ ਨਿਕਲਿਆ, ਸ਼ੀਲ ਕੌਰ ਦਾ ਸਿਰ ‘ਕੇਤੀ ਛੁਟੀ ਨਾਲਿ' ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪਰ ਧੜਕਦਾ ਡਿੱਗਾ ਅਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਈ, ਧਰਮ ਤੇ ਪਿਆਰ ਅੰਤ ਤਕ ਨਿਭ ਗਿਆ। ‘ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ ਵਾਹ ਸ਼ੀਲ ! ਪਤਿਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ। ਪਤੀ ਤੇ ਪਤਨੀ ਇਕ ਰੂਪ ਹੁੰਦੇ ਹਨ-ਇਹ ਗੱਲ ਤੂੰ ਨਿਬਾਹ ਕੇ ਦਿਖਾਈ। ਕੂੜਾ ਸਿੰਘ ਨੇ ਛੇਤੀ ਨਾਲ ਭੈਣ ਦਾ ਸਿਰ ਚੁਕਿਆ, ਪਰ ਭੈਣ -੧੭੪ Page 180 www.sikhbookclub.com