ਪੰਨਾ:ਬਿਜੈ ਸਿੰਘ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਬ ਦੀ ਦਿਸ਼ਾ ਵਿਚ ਐਸੀ ਧੁੰਦ ਛਡ ਗਈ ਕਿ ਜਿਸ ਕਰਕੇ ਸੂਰਜ ਬੀ ਕੁਛ ਚਿਰ ਲਹੂ ਰੰਗੇ ਬੱਦਲਾਂ ਵਿਚੋਂ ਜਤਨਾਂ ਨਾਲ ਸਿਰ ਕੱਢਦਾ ਦਿੱਸਦਾ ਸੀ। ਕੋਈ ਪਹਿਰ ਦਿਨ ਚੜੇ ਹਾਕਮ ਦੀ ਕਚਹਿਰੀ ਲੱਗੀ ਔਰ ਕੈਦੀ ਆਪ ਸਾਹਿਬ ਦੇ ਰੂ-ਬਰੂ ਹਾਜ਼ਰ ਕੀਤੇ ਗਏ । ਤਿਖੀ ਰੌਸ਼ਨੀ ਦੇ ਸਾਹਮਣੇ ਜਿੱਰ ਅੱਖਾਂ ਮਿਟ ਜਾਂਦੀਆਂ ਹਨ, ਤਿਵੇਂ ਸਿੰਘ ਜੀ ਦੇ ਤੇਜ ਅੱਗੇ ਹਾਕਮ ਜੀ ਸੰਚ ਗਏ ਅਰ ਅਚਰਜ ਹੋ ਹੋ ਤਿੰਨਾਂ ਬੇਧੂਆਂ ਨੂੰ ਦੇਖਦੇ ਰਹੋ । ਇਸ ਚੁਪ ਨੂੰ ਤੋੜਨੇ ਲਈ ਇਕ ਮੁੱਲਾਂ ਸਾਹਿਬ ਜੀ, ਜੋ ਸਭਾ ਵਿਚ ਸੋਨੇ, ਬੋਲੇ:-

ਹਜ਼ੂਰ! ਆਪ ਨੇ ਦੇਖਿਆ ਇਸ਼ਕ ਕਾਫਰ ਹੈ, ਇਸ਼ਕ ਦਾ ਮੁਤਾਅ ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫਰ ਨੇ ਕਾਫਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਮਨ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ ਨੇ ਬਿਜਲੀ ਨੂੰ ਮੁਜੱਸਮ ਦੇਹਧਾਰੀ ਕਰ ਦਿੱਤਾ ਹੈ। ਬਹਿਸ਼ਤ (ਸੁਰਗ ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ?ਹਾਇ ਅਫਸੋਸ!ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫਰ ਰਹਿਣਗੇ? ਅਰ ਮਰਕੇ ਦੋਜ਼ਖ (ਨਰਕ) ਦੀ ਅੱਗ ਭਰਨਗੇ? ਕਾਸ਼! ਏਹ ਮੌਨ ਹੁੰਦੇ ਅਰ ਬਹਿਸ਼ਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਦੇ। ਜਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੋ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ ਹੋ ਜਾਣਗੇ। ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆਂ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ। ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ।

-੬੪-