ਪੰਨਾ:ਬਿਜੈ ਸਿੰਘ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰਾਂ ਦੇ ਪਏ ਕੁਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾ ਦੇ ਸਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿਹਾਂ,ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ।

ਮੁੱਲਾਂ-ਹਾਂ ਜੀ, ਨੇਕੀ ਤੇ ਫਿਰ ਪੁੱਛ ਪੁੱਛ, ਜਿੰਨੀਆਂ ਪਲਾਂ ਇਨਾਂ ਦੀਆਂ ਕੁਫ਼ਰ ਵਿਚ ਬੀਤ ਰਹੀਆਂ ਹਨ, ਸਭ ਬਿਅਰਥ ਅਰ ਸਾਡੇ ਸਿਰ ਦੋਸ਼ ਹੈ 1 ਜਲਦੀ ਦੀਨ ਦਾ ਜਾਮਾ ਪਹਿਨਾਓ ! ਆਹਾ! ਕੈਸਾ ਭਾਗਾਂ ਵਾਲੇ ਜੀਵ ਹਨ ? ਜੀਵ ਨਹੀਂ, ਹੁਸਨ ਨੇ ਰੂਪ ਧਾਰਿਆ ਹੋਇਆ ਹੈ, ਭੋਲਾ ਹੋਇਆ ਜੋ ਹੁਸਨ ਇਸ ਤਰ੍ਹਾਂ ਕਾਬੂ ਆ ਗਿਆ। ਹੁਣ ਤਾਂ ਸਾਰੀ ਕੌਮ ਨੂੰ ਲਾਭ ਪਹੁੰਚ ਜਾਏਗਾ। ਕਿਉਕਿ ਭਾਈ ਮੰਮਨੋਂ! ਜਦ ਹੁਸਨ ਹੀ ਮੁਸਲਮਾਨ ਹੋਗਿਆ ਫਿਰ ਪਿਛੇ ਕੀ ਰਿਹਾ?ਅੱਗੇ ਬਹਾਦਰੀ ਵੀ ਤਾਂ ਅਸੀਂ ਮੋਮਨ ਬਣਾ ਹੀ ਲੋਈ ਹੈ। ਕਾਫਰਾਂ ਦੇ ਘਰ ਬਹਾਦਰੀ ਹੁੰਦੀ ਸੀ ਸੋ ਅਸਾਂ ਦੀਨੀ। ਜੋਸ਼ ਦੀ ਹਿਕਮਤ ਨਾਲ ਆਪਣੇ ਦੀਨ ਵਿਚ ਲੈ ਆਂਦੀ ਹੈ। ਕਿਆ ਅੱਛਾ ਹੋਵੇ ਜੇ ਦੁਨੀਆਂ ਦੇ ਸਭ ਉੱਤਮ ਪਦਾਰਥ ਮੋਮਨਾਂ ਦੇ ਹੀ ਪਾਸ ਆ ਜਾਣ !

ਇਸ ਤੁਰਕ ਹਾਕਮ ਦਾ ਇਕ ਮੂੰਹ ਚੜਿਆ ਮੁਸਾਹਿਬ ਬੜਾ ਮਖੌਲੀਆਂ ਸੀ ਅਤੇ ਜੋ ਅਜੋਗੇ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉਠਿਆ :

ਠੀਕ ਹੈ ਹਜ਼ਰਤ! ਠੀਕ, ਪਰ ਮੂੰਹ ਮਾੜਾ ਕਰ ਕੇ) ਹੁਣ ਉਹ ‘ਬਹਾਦਰੀ' ਕੜਾਹ ਪ੍ਰਸ਼ਾਦ ਤੇ ਮੋਹਿਤ ਹੋ ਗਈ ਹੈ | ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤੁ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ।

ਮੁੱਲਾਂ-ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ ! ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ)