ਪੰਨਾ:ਬਿਜੈ ਸਿੰਘ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਮਨ ਬਣਾ ਕੇ ਉਨਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼, ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੰਦੀਆਂ ਹਰੀਆਂ ਭਰੀਆਂ ਹੋ ਜਾਣ। ਆਪਦੇ ਕਬਜ਼ਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸ਼ਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ।

ਨਵਾਬ ਸਾਹਿਬ ਮੁਸਕ੍ਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨੂੰ ਨਵਾਬ ਸਾਹਿਬ ਬੱਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹੱਕ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ :

“ਪੰਡਤ ਪਾਂਧੇ ਕਾਜ਼ੀ ਮੁੱਲਾਂ ਚੌਹਾਂ ਤੋਂ ਖ਼ਬਰਦਾਰ!"

ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੋ ਇਨ੍ਹਾਂ ਨੂੰ ਫੜਨ ਪਹਿਲਾਂ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ। ਕਿਸੇ ਨੂੰ ਤ੍ਰੀਮਤ ਤੇ ਬੱਚੇ ਦੀ ਬਹਾਦਰੀ ਪੁਰ ਸ਼ਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਬੀ ਗੁੱਸਾਂ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹੁਕਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ ਦੂਸਰਾ ਹੁਕਮਿ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਯਾ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ, ਹਾਕਮ ਸਾਹਿਬ ਤੋ ਮਸ਼ਖਰਾ ਮਹਿਲ ਨੂੰ ਚਲੇ ਗਏ। ਸ਼ਰਾਬ ਪੀਣ ਤੋਂ ਪਹਿਲਾਂ ਮਸਖ਼ਰੇ ਨੇ ਹਾਕਮ ਨੂੰ ਪੱਕਿਆਂ ਕਰ ਦਿੱਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ


  • ਤਨਖਾਹ ਦਾ ਕਾਗਜ਼

-੬੬-