ਪੰਨਾ:ਬਿਜੈ ਸਿੰਘ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀਂ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖ਼ਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੋ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ, ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੋ ਅੱਡ ਬੰਦ ਕੀਤੇ ਗਏ।

੧੦. ਕਾਂਡ।

ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: 'ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈਂ ਅਜੇ ਬੀ ਸਮਝ ਤੇ ਛੱਡਿਆ ਜਾਵੇ!!

ਸਿੰਘ—ਹੇ ਰਾਜ ਮਦ ਵਾਲਿਓ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ।

ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖੁੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘਜੀ

-੬੭-