ਪੰਨਾ:ਬਿਜੈ ਸਿੰਘ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਲੋਕੀਂ ਕਾਇਰ ਤੇ ਡਰਾਕੁਲ ਕਹਿਣਗੇ, ਇਸ ਲਈ ਕੇਵਲ ਬਿਜਲੀ ਪੈਣ ਦਾ ਪ੍ਰਸੰਗ ਹੀ ਕਿਹਾ ਗਿਆ ਅਰ ਹੋਰ ਕੋਈ ਗੱਲ ਨਾ ਕਹੀ।

ਸ਼ੀਲ ਕੌਰ ਨੇ ਉਸ ਰਾਤ ਦਾ ਸਾਰਾ ਪ੍ਰਸੰਗ ਸਿਪਾਹੀਆਂ ਨੂੰ ਆਪੋ ਵਿਚ ਗੱਲਾਂ ਕਰਦਿਆਂ ਸੁਣਕੇ ਸਮਝ ਲਿਆ ਸੀ। ਉਹ ਆਪਣੇ ਦਿਲ ਵਿਚ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕਰਦੀ ਸੀ ਕਿ ਮੈਂ ਜਿਹੀ ਨਿਮਾਣੀ ਦਾ ਸਤ ਤੇ ਜਿੰਦ ਦੁਏ ਬਚਾ ਲਏ। ਇਹ ਕੇਵਲ ਦੀਨ ਦਿਆਲ ਦੀ ਮਿਹਰ ਹੈ; ਹੋਰ ਮੇਰਾ ਕੁਛ ਨਹੀਂ।

ਉਧਰ ਮੀਰਮੰਨੂੰ ਦੇ ਜ਼ੁਲਮ ਪੰਜਾਬ ਵਿਚ ਹੁਣ ਹਾੜ ਦੀ ਦੁਪਹਿਰ ਦੇ ਸੂਰਜ ਵਾਂਗੂੰ ਸਿਖ਼ਰ ਤੇ ਪਹੁੰਚ ਪਏ ਸਨ, ਕੋਈ ਐਸਾ ਸ਼ਹਿਰ ਪਿੰਡ ਨਹੀਂ ਸੀ ਕਿ ਜਿਥੇ ਸਿੰਘਾਂ ਨੂੰ ਟਿਕਾਣਾ ਮਿਲਦਾ। ਸਾਰੇ ਬਨਾਂ ਪਹਾੜਾਂ ਵਿਚ ਜਾ ਵੜੇ ਸਨ। ਜੋ ਹੱਥ ਆਏ ਬੁਰੀ ਤਰ੍ਹਾਂ ਮਾਰੇ ਗਏ, ਹੁਣ ਜਿਥੋਂ ਕਿਥੋਂ ਦੇ ਫੜੇ ਹੋਏ ਕੁਛ ਸਿਖ ਲਾਹੌਰ ਪੁਚਾਏ ਗਏ ਕਿ ਸ਼ਰਹ ਦੇ ਹੁਕਮ ਅਨੁਸਾਰ ਮਾਰੇ ਜਾਣ।

ਕਿਸੇ ਕੌਮ ਵਿਚੋਂ ਜਦ ਧਰਮ ਦੀ ਅੰਸ਼ ਉਡ ਜਾਵੇ ਤਦ ਓਹ ਲੋਕ ਧਰਮ ਨੂੰ ਇਕ ਪੜਦਾ ਬਣਾ ਲੈਂਦੇ ਹਨ, ਜਿਸਦੇ ਉਹਲੇ ਅਨੇਕ ਤਰ੍ਹਾਂ ਦੇ ਅਧਰਮ ਕਮਾਉਂਦੇ ਹਨ। ਧਰਮੀ ਲੋਕਾਂ ਦਾ ਬਾਹਰ ਤਾਂ ਸਾਧਾਰਣ ਹੁੰਦਾ ਹੈ ਪਰ ਅਧਰਮੀਆਂ ਦਾ ਬਾਹਰ ਬਹੁਤ ਚਿਲਕਦਾ ਤੇ ਧਰਮ ਦੀ ਦਮਕ ਮਾਰਦਾ ਹੈ। ਮੁਗਲ ਪਾਤਸ਼ਾਹ ਦੇ ਅੰਤਲੇ ਸਮੇਂ ਪੰਜਾਬ ਵਿਚ ਅਕਸਰ ਜ਼ਾਲਮ ਹਾਕਮ ਐਸੇ ਸਨ ਜੋ ਧਰਮ ਨੂੰ ਕੇਵਲ ਅਧਰਮ ਦੇ ਨਿਰ ਬਾਹ ਵਾਸਤੇ ਮੁਲੰਮੇ ਵਾਂਗ ਵਰਤਦੇ ਸਨ, ਉਪਰਲੇ ਕੰਮ ਤਾਂ ਦੀਨਦਾਰਾਂ ਦੇ ਤੇ ਅੰਦਰੋਂ ਛੁਰੀ ਫੇਰਨ ਵਾਲਿਆਂ ਦੇ ਨਮੂਨਿਆਂ ਦੇ ਹੁੰਦੇ ਸਨ। ਕੁਸ਼ਾਮਤੀ ਤੇ ਪੇਟਪਾਲੂ ਜੋ ਬਾਹਰੋਂ ਦੀਨਦਾਰ ਤੇ ਅੰਦਰੋਂ ਕੇਵਲ ਆਪਣੇ ਦੀਨ ਦੇ ਉਨ੍ਹਾਂ ਹੁਕਮਾਂ ਦੇ ਮੰਨਣਵਾਲੇ, ਜਿਨ੍ਹਾਂ ਕਰਕੇ ਆਪਣੀਆਂ ਗਰਜਾਂ ਪੂਰੀਆਂ ਹੋਣ, ਚਾਹੋ ਜ਼ੁਲਮ ਤੇ ਤੱਦੀ ਫੈਲੇ ਮੀਰ ਮੰਨੂੰ ਨਾਲ ਰਲਕੇ ਇਕ ਮੈਦਾਨ ਵਿਚ ਨਮਾਜ਼ ਪੜ੍ਹਨੇ ਲਈ ਖੜੇ ਹੋਏ। ਨਮਾਜ਼ਾਂ ਪੜ੍ਹਕੇ ਚਾਹੀਦਾ ਸੀ ਕਿ ਜਿੱਕਰ ਪਰਮੇਸ਼ਰ ਤੋਂ ਆਪਣੇ ਲਈ ਦਯਾ ਮੰਗੀ ਸੀ ਹੋਰਨਾਂ ਪੁਰ ਦਯਾ

-੮੧-