ਪੰਨਾ:ਬਿਜੈ ਸਿੰਘ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਪਰ ਕਿੱਥੋਂ? ਨਮਾਜ਼ ਜੀਭ ਉਤੇ ਸੀ, ਜ਼ੁਲਮ ਦਿਲ ਵਿਚ ਸੀ, ਰੱਬ ਤੱਕ ਕਿਥੋਂ ਪਹੁੰਚ ਹੁੰਦੀ। ਭਾਵੇਂ ਦਿਖਾਵੇ-ਮਾਤ੍ਰ ਲਈ ਤਾਂ ਰੱਬ ਨਾਲ ਹੀ ਗੱਲਾਂ ਕਰਕੇ ਹਟੇ ਸਨ ਅਰ ਓਸ ਦੇ ਪਵਿੱਤ੍ਰ ਹੁਕਮ ਅਨੁਸਾਰ ਪੁੰਨ ਕਰਨ ਲੱਗੇ ਜਾਪਦੇ ਸਨ ਅਰ ਖ਼ੁਸ਼ ਹੁੰਦੇ ਸਨ ਕਿ ਕਾਫਰਾਂ ਨੂੰ ਦੁੱਖ ਦੇਣ ਲੱਗੇ ਹਾਂ, ਪਰ ਅਸਲੀ ਦੀਨ ਦੀ ਗਤਿ ਨਿਆਰੀ ਹੈ।

ਇਕ ਖੁੱਲ੍ਹੇ ਮੈਦਾਨ ਵਿਚ ਵੀਹ ਕੁ ਸੂਰੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ, ਪਿੰਜਰੇ ਪਏ ਸ਼ੇਰਾਂ ਵਾਂਗ ਹੱਥ ਪੈਰ ਬੱਧੇ ਕਤਾਰ ਵਿਚ ਖੜੇ ਕੀਤੇ ਗਏ। ਇਕ ਲੰਮੀ ਚਿੱਟੀ ਦਾੜ੍ਹੀ ਵਾਲੇ ਦੀਨਦਾਰ ਸਾਹਿਬ ਜੋ ਆਪਣੇ ਖਿਆਲ ਵਿਚ ਸ਼ਾਇਦ ਤਰਸ ਵਾਲੇ ਹੀ ਹੋਣਗੇ, ਬੜੀ ਸੁਰੀਲੀ ਸੁਰ ਵਿਚ ਉਪਦੇਸ਼ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ। ਪਰ ਸਮੁੰਦਰ ਵਿਚ ਖੜੇ ਚਟਾਨ ਵਾਂਗੂੰ ਇਨ੍ਹਾਂ ਦੀਆਂ ਮਿੱਠੇ ਬਚਨਾਂ ਰੂਪੀ ਲਹਿਰਾਂ ਅਰ ਧਮਕੀਆਂ ਰੂਪ ਤੂਫਾਨਾਂ ਨਾਲ ਸਿੱਖਾਂ ਪਰ ਕੁਝ ਅਸਰ ਨਾ ਹੋਯਾ। ਜਿੱਰ ਹੀਰਾ ਚਿੱਕੜ ਮਿੱਟੀ ਮੈਲ ਵਿਚ ਕਿਤੇ ਸਿੱਟਿਆ ਜਾਵੇ ਹੀਰਾ ਹੀ ਰਹਿੰਦਾ ਹੈ, ਤਿਵੇਂ ਸੱਚੇ ਸਿੰਘ ਭਾਵੇਂ ਕਿਸੇ ਸੰਗਤ, ਸੁਹਬਤ, ਦਬਾਉ ਵਿਚ ਚਲੇ ਜਾਣ ਸਦਾ ਸਿੰਘ ਹਨ। ਜਾਂ ਧਰਮ ਛੱਡਣ ਤੇ ਉਪਦੇਸ਼ਾਂ ਦੀ ਕੋਈ ਪੇਸ਼ ਨਾ ਗਈ ਤਦ ਮੰਨੂੰ ਨੇ ਅੱਖ ਨਾਲ ਇਕ ਮੁਸਾਹਿਬ ਨੂੰ ਕੁਛ ਸੈਨਤ ਕੀਤੀ, ਉਸੇ ਵੇਲੇ ਤਿੰਨ ਚਾਰ ਆਦਮੀ ਅੰਕੁਰ ਆ ਖਲੋਤੇ, ਜਿਵੇਂ ਰਾਤ ਨੇ ਰੂਪ ਧਾਰਿਆ ਹੁੰਦਾ ਹੈ, ਜਾਂ ਮਾਨੋਂ ਸੂਰਜ ਦੇ ਚੱਪਣ ਹਨ। ਕਾਲੀ ਹਨੇਰੀ ਨਾਲ ਜਿਵੇਂ ਕਦੇ ਕਦੇ ਚਿੱਟੇ ਚਿੱਟੇ ਬੱਦਲ ਆ ਜਾਂਦੇ ਹਨ, ਤਿਵੇਂ ਚਿੱਟੀ ਚਿੱਟੀ ਨੂੰ ਦੇ ਬੋਰੇ ਤੇ ਤੇਲ ਦੇ ਚਾਟੇ ਆਂਦੇ ਗਏ ਪਰ ਉਨ੍ਹਾਂ ਜੱਲਾਦਾਂ ਨੇ ਸਿੰਘਾਂ ਦੇ ਬਦਨ ਉਤੇ ਰੂੰ ਐਉਂ ਬੰਨ੍ਹ ਦਿੱਤੀ ਜਿਕੁਰ ਪੂਰਬੀਏ ਹੋਲੀਆਂ ਵਿਚ ਹਨੂੰਮਾਨ ਬਨਾਯਾ ਕਰਦੇ ਹਨ। ਹੁਣ ਸਿੰਘਾਂ ਦੇ ਪੈਰਾਂ ਤੇ ਹੱਥਾਂ ਨੂੰ ਸੰਗਲ ਪਾਕੇ ਦੂਰ ਦੂਰ ਕਿੱਲਿਆਂ ਨਾਲ ਐਸਾ ਕੱਜ ਦਿੱਤਾ ਕਿ ਹਿੱਲਣ ਜੋਗੇ ਨਾ ਰਹਿਣ, ਫੇਰ ਉਨ੍ਹਾਂ ਨੂੰ ਤੇਲ ਨਾਲ ਤਰ ਕੀਤਾ, ਜਿੱਕਰ ਲਾੜੇ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਤੇਲ ਚੜ੍ਹਾਉਂਦੇ ਹਨ। ਚਿੱਟੀ ਨੂੰ ਤੇਲ

-੮੨-