ਪੰਨਾ:ਬਿਜੈ ਸਿੰਘ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ ਉਹ ਨਰ ਸ਼ੇਰ ਵਾਂਙ ਤਿਉਂ ਤਿਉਂ ਭੂਏ ਹੁੰਦੇ ਸਨ। ਆਤਮ ਵਿਦ੍ਯਾ ਦੇ ਕਥਨ ਮੂਜਬ ਮੌਤ ਇਨ੍ਹਾਂ ਲਈ ਨਵਾਂ ਜਨਮ ਹੁੰਦੀ ਸੀ।

ਹੁਣ ਦੇਖੋ ਸਿੰਘਾਂ ਨਾਲ ਕੀ ਭਾਣਾ ਵਰਤਦਾ ਹੈ। ਅੱਗ ਆਂਦੀ ਗਈ ਤੇ ਪਹਿਲਾਂ ਜੋ ਕੁਛ ਦੁਆਲੇ ਦੁਆਲੇ ਲੱਕੜਾਂ, ਪੱਛੀਆਂ, ਕੱਖ, ਪਲਾਹ ਰੱਖੇ ਗਏ ਸੇ ਓਨ੍ਹਾਂ ਵਿਚ ਅੱਗ ਦੂਰ ਦੂਰ ਧਰੀ ਗਈ। ਚੁਫੇਰਿਓ ਡਾਢਾ ਕਰੜਾ ਧੂਆਂ ਉਠਿਆ, ਜਿਸ ਨਾਲ ਘਬਰਾ ਕੇ ਇਨ੍ਹਾਂ ਦੇ ਸ਼ਰਨ ਮੰਨ ਲੈਣ ਦੀ ਆਸ ਸੀ। ਧੂੰਆਂ, ਪਹਿਲੇ ਚੜ੍ਹੇ ਤਾਂ ਸਿਰ ਚਕਰਾਉਂਦਾ ਤੇ ਬਿਹਬਲਤਾ ਤੇ ਬੇਸੁਧੀ ਪੈਦਾ ਕਰਦਾ ਹੈ! ਸਿੰਘਾਂ ਦੇ ਮੂੰਹੋਂ ਇਸ ਸ਼ੁਰੂ ਘਬਰਾ ਵੇਲੇ ਪਹਿਲੋਂ ਵਾਹਿਗੁਰੂ ਦੀ ਧੁਨਿ ਨਿਕਲੀ। ਸ਼ੋਂਕ! ਉਸ ਭੇਤ ਨੂੰ ਕੌਣ ਸਮਝੇ ਜੋ ਗੁਰੂ ਨੇ ਇਨ੍ਹਾਂ ਦੇ ਹਿਰਦੇ ਵਿਚ ਪਾ ਦਿਤਾ ਹੈ? ਇਸ ਚੜ੍ਹਦੇ ਘਬਰਾ ਨੇ ਬੀ ਸਿੰਘਾਂ ਦੇ ਸਿਦਕ ਨੂੰ ਡੋਲਣ ਨਹੀਂ ਦਿਤਾ। ਥੋੜੀ ਦੇਰ ਤਕ ਹੋਸ਼ ਰਹੀ, 'ਵਾਹਿਗੁਰੂ' ਦੀ ਧੁਨਿ ਭਰੀ ਹੋਈ ਅਵਾਜ਼ ਨਾਲ ਨਿਕਲਦੀ ਰਹੀ; ਫੇਰ ਚੁਪ ਹੋ ਗਈ, ਸਹਿਜੇ ਸਹਿਜੇ ਅੱਗ ਬਲ ਉਠੀ ਤੇ ਸਹਿਜੇ ਸਾਰੇ ਫੈਲ ਗਈ।

ਲੈ ਅਗਨੀ ਦੇਉਤਾ! ਜੋ ਜੀ ਕਰੇ ਸੋ ਕਾਰ ਕਰ ਲੈ, ਜਿੰਨੇ ਹੱਲੇ ਕਰਨੇ ਹਈ ਕਰ ਤੇ ਕੁੱਦ ਕੁੱਦਕੇ ਪਵਿਤ੍ਰ ਸਰੀਰਾਂ ਨੂੰ ਭੁੱਖ, ਝਈਆਂ ਲੈ ਲੈ ਕੇ ਕੌਮ ਤੇ ਧਰਮ ਦੇ ਹਿਤੈਸ਼ੀਆਂ ਦੀ ਦੇਹ ਨੂੰ ਧੋ, ਪਰ ਹੁਣ ਤੇਰੀ ਕੁਝ


  • ਅੱਗ ਦੇ ਧੂੰਏ ਵਿਚ ਇਕ ਜ਼ਹਿਰ ਹੁੰਦੀ ਹੈ ਜੋ ਬੇਹੋਸ਼ ਕਰ ਦਿੰਦੀ ਤੇ ਬੇਹੋਸ਼ੀ ਵਿਚ ਹੀ ਮਾਰ ਦੇਂਦੀ ਹੈ।

ਇਹ ਸਮਾਚਾਰ ਇਕ ਪੁਰਾਤਨ ਸਿਖ ਕਹਿੰਦਾ ਹੁੰਦਾ ਸੀ, ਜਿਸ ਨੂੰ ਮਰੇ ਚਾਰ ਬਰਸ (੧੯੦੦ ਵਿਚ) ਹੋ ਗਏ ਹਨ। ਇਹ ਤਰਨਤਾਰਨ ਵਿਚ ਰਹਿੰਦਾ ਸੀ। ਖਾਨ ਬਹਾਦਰ ਦੇ ਸਮੇਂ ਦਾ ਇਕ ਪਹਿਲਾ ਵਾਕਿਆ ਭੰਗੂ ਜੀ ਨੇ ਬੀ ਲਿਖਿਆ ਹੈ, ਜਿਸ ਵਿਚ ਕਿਸੇ ਗਾਰ ਵਿਚ ਰਹਿੰਦੇ ਸਿਖਾ ਂ ਨੂੰ ਗਾਰ ਦੇ ਮੂੰਹ ਅੱਗੇ ਬਾਲਣ ਭਰਕੇ ਅੱਗ ਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । (ਦੇਖੋ ਸਵਾ ੨੬ ੧੬੨) ਸਿੰਘਾ ਨੂੰ ਡਰਾਉਣ ਤੇ ਮਾਰਨ ਦੇ ਕਈ ਢੰਗ ਤਦੋਂ ਵਰਤੇ ਜਾਂਦੇ ਸਨ, ਜੈਸੇ ਕਿ ਗੁਰ ਬਿਲਾਸ ਭਾਈ ਮਨੀ ਸਿੰਘ (ਅਧ ੨੧) ਵਿਚ ਐਉਂ ਦੱਸਿਆ ਹੈ :-- ਲੂਸ਼ਣ ਚਰਖਨ ਸਾਥ ਬੰਧੇ ਸਿੰਘ ਐਸ ਉਪਾਇ ਸੋ ਤਹਿ ਡਰਾਏ ॥ ਐਸੇ ਉਪਾਇ ਸੁ ਪਾਪ ਕੇ ਨਿਤ ਕਰੇ ਤੁਰਕ ਸੁ ਜਾਵਹੀਂ ॥ (ਬਾਕੀ ਦੋਖੋ ਪੰਨਾ ੮੫ ਦੇ ਹੇਠ)

-੮੪-