ਪੰਨਾ:ਬਿਜੈ ਸਿੰਘ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਹ ਨਹੀਂ ਚੱਲਣੀ। ਉਹ ਚੀਜ਼ ਤਾਂ ਸਰੀਰਾਂ ਵਿਚੋਂ ਸਹੀ ਸਲਾਮਤ ਨਿਕਲ ਗਈ ਹੈ, ਜਿਸ ਪਿਛੇ ਤੈਥੋਂ ਅੱਜ ਜੱਲਾਦਾਂ ਦਾ ਕੰਮ ਲਿਆ ਗਿਆ। ਉਹ ਪਦਾਰਥ ਉਡ ਗਿਆ ਜਿਸ ਪਿਛੇ ਤੂੰ ਬੇਗੁਨਾਹਾਂ ਨੂੰ ਝੋਪਿਆ, ਉਹ ਸੂਖਮ ਅਜਰ ਅਮਰ ‘ਅਗਨੀ ਅਰ ਜਲ ਦੇ ਅਸਰ ਤੋਂ ਅਕਤ ਰਹਿਣੇ ਵਾਲੀ' ਆਤਮਾਂ ਸੱਚੇ ਪਿਤਾ ਦੇ ਚਰਨਾਂ ਵਿਚ ਪਹੁੰਚ ਚੁੱਕੀ ਹੈ। ਅੰਤ ਅੱਗ ਹਾਰ ਗਈ, ਮੱਧਮ ਪੈ ਗਈ, ਕੀਤੇ ਪਰ ਮਾਨੋ ਪਛੁਤਾਈ, ਪੀਲੀ ਭੂਕ ਹੋ ਗਈ। ਛੇਕੜ ਐਸੀ ਸਿਰ ਸੁਆਹ ਪਈਓਸ ਕਿ ਹੱਡੀਆਂ ਦੇ ਢੇਰ ਪਰ ਸੁਆਹ ਦਾ ਢੇਰ ਹੋ ਕੇ ਬਹਿ ਗਈ ਅਰ ਹਨ੍ਹੇਰੀ ਦੇ ਬੁੱਲਿਆਂ ਨਾਲ ਆਪਣੇ ਸਿਰ ਉਡ ਉਡਕੇ ਆਪ ਪੈਣ ਲੱਗੀ।

੧੩. ਕਾਂਡ।

ਲਖਪਤ ਦਾ ਬਲ ਉਡ ਜਾਣ ਮਗਰੋਂ ਜਦ ਦੀਵਾਨ ਕੌੜਾ ਮਲ ਨੇ ਸਿੰਘਾਂ ਦੀ ਤੇ ਮੀਰ ਮੰਨੂੰ ਦੀ ਸੁਲਾਹ ਕਰਾ ਦਿਤੀ ਸੀ ਤੇ ਇਲਾਕਾ ਪੱਟੀ ਜਾਗੀਰ ਵਿਚ ਦੇ ਦਿੱਤਾ ਸੀ ਤਾਂ ਖਾਲਸਾ ਜੀ ਤ੍ਰੈ ਸਾਲ ਕੁਛ ਸੁਖੀ ਰਹੇ


(ਸਫਾ ੮੪ ਦੀ ਬਾਕੀ) ਜਾਹਿ ਧਰਮ ਸੁ ਗੁਰੁ ਰਾਖੈ ਸੋ ਕਿਉਂ ਚੀਤ ਡੁਲਾਵਹੀਂ। ਇਕ ਬਿਲਾਂ ਤਰੇ ਅਪਾਰ ਤੀਖਨ, ਇਕ ਗਰੇ ਤੰਤੀ ਪਾਵਹੀਂ ਉੱਪਰ ਜਾ ਕੈ ਜਾ ਤਯਾਗੇਂ ਤਰੇ ਸੀਸ ਤੁਰਾਵਹੀ ॥ ੧੫੫ ॥ ਤਬ ਸਿੰਘਨ ਸਭ ਂ ਹੀ ਮਰਵਾਯੋ । ਕੋਈਅਕ ਸੂਲੀ ਕਰ ਹਨ ਦਏ ॥ ਕਈ ਚਰਖੜੀ ਬੀਚ ਸੁਭਏ । ਜਪਤ ਅਕਾਲ ਬਿਨਸ ਸਭ ਗਏ ॥੧੬੦ ਇਸੇ ਤਰ੍ਹਾਂ ਅਮੀਰ ਦਾਸ ਲਿਖਦਾ ਹੈ :- ਸਿੱਖ ਥੋੜੇ ਔਰ ਤੁਰਕ ਬਹੁਤੇ ॥ ਤੁਰਕ ਮਾਰਨ ਮਰਨ ਸਿੱਖਾਂ ਕੌ ਪਕੜ ਲੇ ਜਾਵਨਿ ॥ ਛੱਟਾਂ ਮੈਂ ਜੀਵਨ ॥ ਚਰਖੀਆਂ ਚੜਾਵਾਂ, ਸੂਲੀਆਂ ਅਤੇ ਫਾਹੇ ਦੇਵਹਿ ਅੰਗ ਜੁਦਾ ਕਰਹਿ ॥ ਸੰਗਤਾਂ ਕੋ ਮਾਰਹਿ, ਐੱਸ ਲੈ ਜਾਵਹਿ ॥ ਬਹੁਤ ਸਿੱਖਾਂ ਦੇ ਨੇਤਰ ਕਢਾਇ ਡਾਰੋ ॥ ਮਾਝੇ ਮੈਂ ਤੁਰਕਾਂ ਦੀ ਫੌਜ ਘਰ ਘਰ ਸਿਖਾਂ ਕੋ. ਢੂੰਡਤੀ ਫਿਰੈਂ । ਹਲਕਾਰੇ ਬਨ ਮੈਂ ਸਿਖਾਂ ਕੋ ਢੂੰਡਤੇ ਫਿਰੈਂ । ਜੋ ਸਿਖ ਹਾਥ ਆਵੈ ॥ ਤਿਸ ਕੋ ਮਾਰ ਡਾਰੈ ਪਚਾਸ ਰੁਪਏ ਸਿਖ ਕੇ ਸੀਸ ਕਾਂ ਇਨਾਮ ਮਿਲੈ ॥

ਰਾਮਦਾਸ ਪੂਰੇ ਕੇ ਘਰਾਂ ਤੇ ਤੁਰਕਾਂ ਨੇ ਆਗ ਲਗਾਇ ਦੀਨੀ ॥ (ਸ੍ਰੀ ਗੁਰਬੰਸ, ਚੰਦਰਦੇ)

-੮੫-