ਪੰਨਾ:ਬਿਜੈ ਸਿੰਘ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਵਧੇ ਸਨ। ੧੮੦੮ ਵਿਚ ਅਹਿਮਦ ਸ਼ਾਹ ਪੰਜਾਬ ਤੇ ਫੇਰ ਚੜ ਆਯਾ। ਤਦੋਂ ਤੀਹ ਹਜ਼ਾਰ ਖਾਲਸਾ ਮੰਨੂੰ ਦੀ ਮਦਦ ਤੇ ਆਯਾ ਤੇ ਦੁਰਾਨੀ ਨਾਲ ਕਈ ਮਹੀਨੇ ਲੜਦਾ ਰਿਹਾ ਸੀ। ਜੰਗ ਵਿਚ ਦੀਵਾਨ ਕੌੜਾਮਲ ਜੀ ਸ਼ਹੀਦ ਹੋ ਗਏ ਤੇ ਦੁਰਾਨੀ ਮੀਰ ਮੰਨੂੰ ਨੂੰ ਆਪਣਾ ਨਾਇਬਲਾਹੌਰ ਦਾ ਸੂਬਾ-ਥਾਪ ਕੇ ੧੮੦੯ ਵਿਚ ਕੰਧਾਰ ਟੁਰ ਗਿਆ। ਹੁਣ ਸਿੰਘਾਂ ਨਾਲ ਕੀਤੇ ਕਰਾਰ ਸਾਰੇ ਭੰਨ ਕੇ ਅਚਾਨਕ ਮੀਰ ਮੰਨੂੰ ਸਿੱਖਾਂ ਦੇ ਮਗਰ ਗਿਆ ਸੀ। ਬਾਬੇ ਬੰਦੇ ਤੋਂ ਬਾਦ ਲੜਨ ਵਾਲੇ ਸਿੰਘਾਂ ਦਾ ਵਤੀਰਾ ਇਹ ਸੀ ਕਿ ਓਹ ਵ੍ਯਾਹ ਨਹੀਂ ਸਨ ਕਰਦੇ, ਇਨ੍ਹਾਂ ਨੂੰ ਤਦੋਂ ਭੁਜੰਗੀ ਕਹਿੰਦੇ ਸਨ। ਸੋ ਭੁਜੰਗੀ ਤਾਂ ਝਟ ਪਟ ਬਨਾਂ ਝੱਲਾਂ ਨੂੰ ਟੁਰ ਗਏ ਪਰ ਜਿਨ੍ਹਾਂ ਨੇ ਯਾਹ ਕਰ ਲਏ ਸੇ ਤੇ ਹੋਰ ਟੱਬਰਦਾਰ ਸਿੰਘ ਬਹੁਤ ਫੜੇ ਗਏ ਤੇ ਲਾਹੌਰ ਨਖਾਸ ਵਿਚ ਲਿਜਾਕੇ ਭਾਂਤਿ ਭਾਂਤਿ ਦੇ ਤ੍ਰੀਕਿਆਂ ਨਾਲ ਮਾਰੇ ਗਏ, ਜਿਨ੍ਹਾਂ ਦੇ ਟਾਵੇਂ ਹਾਲ ਉਪਰ ਦਿੰਦੇ ਆ ਰਹੇ ਹਾਂ; ਪਰ ਮੀਰ ਮੰਨੂੰ ਨੂੰ ਖਾਲਸੇ ਦੇ ਦੋਖੀ ਧਰੋਹੀਆਂ ਨੇ ਹੁਣ ਭੈੜੀ ਪੱਟੀ ਸਿੰਘਾਂ ਦੇ ਟੱਬਰਾਂ ਨੂੰ ਫੜਨ ਤੇ ਦੁੱਖ ਦੇਣ ਦੀ ਪੜ੍ਹਾਈ, ਸੋ ਹੁਣ ਪਰਵਾਰਾਂ ਤੇ ਕਸ਼ਟ ਟੁੱਟ ਪਏ ਤੇ ਸਿੰਘਾਂ ਦੀਆਂ ਇਸਤ੍ਰੀਆਂ ਬੀ ਉਸ ਵੇਲੇ ਦੇ ਜ਼ੁਲਮਾਂ ਤੋਂ ਨਾ ਬਚੀਆਂ। ਇਕ ਟੋਲਾ ਸਿੰਘਣੀਆਂ ਦਾ ਤੁਰਕਾਂ ਦੇ ਢਹੇ ਚੜ੍ਹ ਗਿਆ ਸੀ, ਜੋ ਮੀਰ ਮੰਨੂੰ ਦੇ ਹੁਕਮ ਅਨੁਸਾਰ ਉਸ ਥਾਂ ਤੇ ਮਸੀਤ ਦੇ ਲਾਗੇ ਕੈਦ ਕੀਤਾ ਗਿਆ ਸੀ ਕਿ ਜਿਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਸੇ। ਹੋਰ ਭੀ ਕਈ ਤ੍ਰੀਮਤਾਂ ਥਾਂ ਥਾਂ ਤੋਂ ਫੜੀਆਂ ਇਥੇ ਲਿਆ ਕੇ ਕੈਦ ਕੀਤੀਆਂ ਗਈਆਂ ਅਰ ਇਸ ਟੋਲੇ ਵਿਚ ਸਾਡੀ ਸ਼ੀਲਾ ਤੇ ਭੁਜੰਗੀ; ਜੋ ਹਾਕਮ ਨੇ ਪੀਰ ਤੋਂ ਡਰਦੇ ਲਾਹੌਰ ਘੱਲੇ ਸਨ, ਦਾਖ਼ਲ ਕੀਤੇ ਗਏ। ਇਹ ਤ੍ਰੀਮਤਾਂ ਪਿੱਲੀਆਂ ਭੂਕ ਵਹਿਮਣਾਂ, ਭਰਮਣਾਂ, ਡਰ ਦੀਆਂ ਪੁਤਲੀਆਂ, ਮਨਮਤਣਾਂ ਅਤੇ ਗੁਰੂ ਤੋਂ ਬੇਖਬਰੀਆਂ


"ਗੋਕਲ ਚੰਦ ਨਾਰੰਗ ਸਿਖੋਂ ਕੇ ਪ੍ਰੀਵਰਤਨ' ਸਫਾ ੭੧ ਤੇ ਬਾਬੇ ਬੰਦੇ ਦੇ ਬਾਦ ਦੇ ਸਮੇਂ ਸਿਖਾਂ ਦੇ ਕਸ਼ਟਾਂ ਨੂੰ ਵਰਣਨ ਕਰਦੇ ਹੋਏ ਲਿਖਦੇ ਹਨ:-

ਉਨਕੀ ਇਸਤਰੀਆਂ ਔਫ ਉਨ ਕੇ ਬਾਲਕ ਪਕੜ ਲੀਏ ਜਾਤੇ ਥੇ ਔਰ ਉਨੇਂ ਕਫ ਦੋ ਕਰ ਮਾਰਾ ਜਾਤਾ ਥਾਂ।

-੮੬-