ਪੰਨਾ:ਬਿਜੈ ਸਿੰਘ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸਨ। ਇਹਨਾਂ ਦੇ ਹਿਰਦੇ ਵਿਚ ਧਰਮ ਦਾ ਪੂਰਾ ਅਸਰ ਸੀ। ਇਹ ਇਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਪਰ ਨਿਸ਼ਚਾ ਨਹੀਂ ਰਖਦੀਆਂ ਸਨ। ਸਿਵਾ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਕਿਸੇ ਫੋਕਟ ਕਰਮ ਵਿਚ ਨਹੀਂ ਲੱਗਦੀਆਂ ਸਨ। ਇਨ੍ਹਾਂ ਲਈ ਇਹ ਧਰਮ ਸੱਚੀ ਖ਼ੁਸ਼ੀ ਦਾ ਕਾਰਨ ਸੀ। ਇਹ ਸੰਸਾਰਕ ਸੁੱਖਾਂ ਦੀ ਖ਼ਾਤਰ ਧਰਮ ਤੋਂ ਮੂੰਹ ਮੋੜਨ ਦਾ ਸੁਪਨੇ ਵਿਚ ਵੀ ਧਿਆਨ ਨਹੀਂ ਕਰਦੀਆਂ ਸਨ। ਇਹ ਉਹ ਮਾਂਵਾਂ ਨਹੀਂ ਸਨ ਜੋ ਪੁੱਤ ਲੈਣ ਪਿੱਛੇ ਮੜ੍ਹੀਆਂ, ਮਸਾਣਾਂ, ਜਾਦੂਆਂ ਦੇ ਮਗਰ ਫਿਰਨ। ਇਹ ਓਹ ਮਾਂਵਾਂ ਸਨ ਜੋ ਪੁੜਾਂ ' ਦੋ ਕਮਰਕੱਸੇ ਕਰਾਕੇ ਜੰਗਾਂ ਵਿਚ ਭੇਜਿਆ ਕਰਦੀਆਂ ਸਨ। ਇਹ ਉਹ ਵਹੁਟੀਆਂ ਨਹੀਂ ਸਨ ਜੋ ਫੈਸ਼ਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸ਼ਿੰਗਾਰਾਂ ਵਿਚ ਸੁੱਟ ਕੇ ਖਿਡਾਉਣਿਆਂ ਵਰਗੀ ਫਬਨ ਨੂੰ ਆਪਣਾ ਜੀਵਨ ਬਣਾ ਲੈਣ, ਸਗੋਂ ਇਹ ਉਹ ਵਹੁਟੀਆਂ ਸਨ ਜੋ ਭਾਂਜ ਖਾਕੇ ਨੱਸੇ ਹੋਏ ਜੀਉਂਦੇ ਪਤੀ ਨੂੰ ਦੇਖਣ ਨਾਲੋਂ ਬਹਾਦਰੀ ਵਿਚ ਸ਼ਹੀਦ ਹੋਏ ਹੋਏ ਨੂੰ ਦੇਖ ਕੇ ਖ਼ੁਸ਼ ਹੁੰਦੀਆਂ ਸਨ ਤੇ ਜੰਗ ਵਿਚ ਤੁਰਨ ਲੱਗਿਆਂ ਨੂੰ ਕਿਹਾ ਕਰਦੀਆਂ ਸਨ:-

ਬੀਰਾ*! ਹੁਣ ਮੇਂ ਜਾਇਕੈ ਲੋਹਾ ਕਰੋ ਨਿਸ਼ੰਕ
ਨਾ ਮੁਹਿ ਚੜ੍ਹੇ ਰੰਡੇਪੜਾ ਨਾ ਤਹਿ ਲੱਗੇ ਕਲੰਕ।

ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿਚ ਤੌਰ ਕੇ ਅਸੀਸ ਦਿੰਦੀਆਂ ਸਨ:

ਵੀਰ! ਚਲੇ ਹੋ ਰਣ ਵਿਖੇ, ਸਨਮੁਖ ਜੰਗ ਜੁਡ਼ੋ
ਸਿਰ ਦੇਵੇਂ ਜਾਂ ਸਿਰ ਲਵੋ, ਪਿਠ ਦੇ ਨਾਹਿ ਮੁੜ

ਇਹ ਉਹ ਧੀਆਂ ਸਨ ਜੋ ਪਿਤਾ ਦੀ ਸ਼ਹੀਦੀ ਦੀ ਖਬਰ ਸੁਣ ਕੇ ਕਿਹਾ ਕਰਦੀਆਂ ਸਨ:-

‘ਅਮਰ ਭਏ ਹੁਣ ਪਿਤਾ ਜੀ ਜਨਮ ਨ ਮਰਨ ਕਦੀ


  • ਹੋ ਬਹਾਦਰ ਪਤੀ!

ਲੋਹਾ ਕਰਨਾ--ਉਹ ਬਹਾਦਰੀ ਕਿ ਆਪ ਮਰ ਜਾਵੇ ਜਾਂ ਮਾਰ ਲਏ ।

-੮੭-