ਪੰਨਾ:ਬਿਜੈ ਸਿੰਘ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਨ ਮਹਿੱਟਰ* ਬਣਾਂ ਹੁਣ, ਬਾਪੂ! ਜੁਗ ਜੁਗ ਜੀ।

ਹੁਣ ਕਰਨੀ ਕਰਤਾਰ ਦੀ ਐਸੀ ਆ ਹੋਈ, ਵਿਚਾਰੀਆਂ ਸਿੰਘਣੀਆਂ ਆਪ ਫਸ ਗਈਆਂ, ਨਿਸਚੇ ਤੇ ਪਰਤਾਵੇ ਦਾ ਵੇਲਾ ਆ ਗਿਆ। ਜੋ ਕਿਹਾ ਕਰਦੀਆਂ ਸਨ ਆਪ ਕਰਕੇ ਦਿਖਲਾਉਣਾ ਪਿਆ।

ਪਹਿਲੇ ਤਾਂ ਪਤੀਆਂ ਦੇ ਵਿਛੋੜਿਆਂ ਦਾ ਦੁਖ, ਉੱਤੋਂ ਡਾਢਿਆਂ ਦੀ ਕੈਦ ਭੁਗਤਣੀ ਪਈ! ਕਈ ਦਿਨ ਕਿਸੇ ਨੇ ਵਾਤ ਨਾ ਪੁਛੀ। ਅੱਠੀ-ਪਹਿਰੀ ਛੋਲਿਆਂ ਦੀ ਰੋਟੀ ਤੇ ਛੰਨਾਂ ਪਾਣੀ ਦਾ ਮਿਲੇ, ਨਾ ਆਉਣਾ ਨਾ ਧੋਣਾ ਨਾ ਹੱਸਣਾ ਨਾਂ ਖੇਡਣਾ ਨਾ ਕੋਈ ਸਫਾਈ ਨਾ ਸੁਖ; ਨਰਕ ਦੇ ਵਾਸੀਆਂ ਵਾਂਗ ਮੈਲੀ ਦਸ਼ਾ ਹੋ ਗਈ। ਅੰਞਾਣੇ ਬਾਲ ਭੁਖ ਦੇ ਹੋਏ ਵਿਲੂੰ ਵਿਲੂੰ ਪਏ ਕਰਨ; ਪਰ ਵਾਹ ਸਿੰਘਣੀਆਂ ਦੇ ਆਪੋ ਵਿਚ ਦੋ ਪਿਆਰ! ਜਿਨ੍ਹਾਂ ਦੇ ਕੁਛੜ ਬਾਲ ਨਹੀਂ ਸਨ: ਓਹ ਚੱਪਾ ਚੱਪਾ ਰੋਟੀ ਘੱਟ ਖਾਂਦੀਆਂ ਅਰ ਉਹ ਟੁਕੜੇ ਬਾਲਾਂ ਵਾਲੀਆਂ ਨੂੰ ਜਾਂ ਬਾਲਾਂ ਨੂੰ ਖੁਆਲਦੀਆਂ ਤੇ ਉਸ ਕਸ਼ਟ ਨੂੰ ਆਪੋ ਵਿਚ ਵੰਡ ਕੇ ਭੋਗਦੀਆਂ। ਬਾਣੀ ਦਾ ਪਾਠ ਕਰਦੀਆਂ ਗੁਰੂ ਪਰਮੇਸ਼ੁਰ ਨੂੰ ਧਿਆਂਉਂਦੀਆਂ, ਇਕੁਰ ਦੁੱਖ ਦੇ ਦਿਨ ਕੱਟਦੀਆਂ। ਹੁਣ ਮੀਰ ਮੰਨੂੰ ਨੇ ਹੁਕਮ ਦਿੱਤਾ ਕਿ ‘ਸਭਨਾ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸ ਨੂੰ


  • ਯਤੀਮ, ਮਾਪਿਆਂ ਤੋਂ ਰਹਿਤ

ਸਿੰਘਣੀਆਂ ਦੇ ਕਸ਼ਟਾਂ ਦੋ ਇਹ ਹਾਲ ਪੰਥ ਪ੍ਰਕਾਸ਼ ਗਿ: ਗਿਆਨ ਸਿੰਘ ਕ੍ਰਿਤ ਦੇ ਛਾਪਾ ਟੌਪ ਦੇ ਪੰਨਾ ੭੦੯ ਵਿਚ ਹਨ। ਭਾਈ ਗੰਡਾ ਸਿੰਘ ਕ੍ਰਿਤ ਗੁਰਦੁਆਰਾ ਸ਼ਹੀਦ ਗੰਜ (ਅੰਗਰੇਜ਼ੀ) ਦੇ ਸਵਾ ੩੦-੩੧ ਪਰ ਬੀ ਸੰਖੇਪ ਹਾਲ ਸਿੰਘਣੀਆਂ ਦੇ ਇਸ ਸਾਕੇ ਦਾ ਦਿਤਾ ਹੈ। ਇਸ ਸਾਕੇ ਤੋਂ ਪਹਿਲਾਂ ਅਬਦੁਲ ਸਮੱਦ ਖਾਂ ਦੇ ਸਮੇਂ ਬੀ ਸਿੰਘਾਂ ਦੀਆਂ ਸਿੰਘਣੀਆਂ ਤੇ ਬੱਚਿਆਂ ਤੇ ਕਹਿਰ ਵਰਤੇ ਸੇ। ਗੋਕਲ ਚੰਦ ਨਾਰੰਗ ਆਪਣੇ 'ਸਿਖੋਂ ਕੋ ਪ੍ਰੀਵਰਤਨ' ਸਫਾ ੧੮੯ ਪਰ ਲਿਖਦੇ ਹਨ '(ਸਿਖ) ਸਯੋਂ ਤਕ ਕਾ ਬੰਦੀ ਕੀਆ ਜਾਨਾ, ਉਨ੍ਹਾਂ ਕਸ਼ਟ ਦੀਆ ਜਾਨਾ, ਤਥਾ ਮਾਰ ਕੀ ਉਨ ਦਿਨੋਂ ਕੋਈ ਅਸਾਮਾਨ੍ਯ ਘਟਨਾ ਨਾ ਥੀ । ਡਾਲਾ ਜਾਨਾ

ਪੰਥ ਪ੍ਰਕਾਸ਼ ਵਿਚ ਗਿ: ਗਿਆਨ ਸਿੰਘ ਜੀ ਇਸ ਸਾਕੇ ਦੇ ਮਗਰੋਂ ਸੰ: ੧੮੮੬ ਦੇ ਲਗ ਪਗ ਪੱਟੀ ਵਿਚ ਸਿੰਘਣੀਆਂ ਨੂੰ ਬਹੁਤ ਸਾਰੇ ਕਸ਼ਟ ਦਿਤੇ ਜਾਣ ਦਾ ਇਕ ਹੋਰ ਸਾਕਾ ਵਰਤਿਆ ਬੀ ਲਿਖਦੇ ਹਨ । ਦੇਖੋ ਸਫਾ ੭੬੪ ਟੈਪ ਛਾਪਾ

-੮੮-