ਪੰਨਾ:ਬੁਝਦਾ ਦੀਵਾ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਸਮਝ ਵਿਚ ਕੋਈ ਗੱਲ ਨਹੀਂ ਅਹੁੜਦੀ । ਮੈਂ ਤੈਨੂੰ ਇਹ ਵੀ ਕਹਿ ਦਿਆਂ ਕਿ ਤੂੰ ਬਾਜ਼ਾਰੀ. ਡਾਕਟਰਾਂ ਤੇ ਹਕੀਮਾਂ ਦੇ ਢਹੇ ਵੀ ਨਾ ਚੜ, ਮੁਫਤ ਦੇ ਪੈਸੇ ਹੀ ਬਰਬਾਦ ਹੋਣਗੇ ।” ਇਹ ਕਹਿ ਕੇ ਡਾਕਟਰ ਚਲਾ ਗਿਆ ।

ਸਰਦਾਰ ਸਿੰਘ ਸੋਚ ਰਿਹਾ ਸੀ ਕਿ ਜਦ ਏਡੇ ਵੱਡੇ ਹਸਪਤਾਲ ਵਿਚ ਕੁਝ ਨਾ ਬਣ ਸਕਿਆ, ਤਾਂ ਹੋਰ ਕਿਸੇ ਜਗਾ ਦੀ ਆਸ ਰਖਣੀ ਬੇਕਾਰ ਹੈ । ਹਸਪਤਾਲ ਦਾ ਰਸੋਈਆ ਆਇਆ ਤੇ ਰੋਟੀ ਰਖ ਕੇ ਚਲਾ ਗਿਆ | ਪਰ ਰੋਟੀ ਕਿਸ ਖਾਣੀ ਸੀ ! ਦੁੱਖਾਂ ਰਵਾਣੇ ਸਰਦਾਰ ਸਿੰਘ ਦਾ ਦਿਮਾਗ਼ ਪਤਾ ਨਹੀਂ ਕਿਸ ਦੁਨੀਆ ਦੇ ਚੱਕਰ ਲਾ ਰਿਹਾ ਸੀ ।

ਇਹਨਾਂ ਸੋਚਾਂ ਵਿਚ ਦਸ ਵਜ ਚੁਕੇ ਸਨ ਕਿ ਨਵਾਂ ਕੰਪੋਡਰ ਆਇਆ । ਓਸ ਨੇ ਆਉਣ ਸਾਰ ਸਰਦਾਰ ਸਿੰਘ ਨੂੰ ਮੰਜਾ ਖਾਲੀ ਕਰਨ ਲਈ ਆਖਿਆਂ ।

ਨਿਰਾਸਤਾ ਦੀ ਤਸਵੀਰ ਬਣੇ ਸਰਦਾਰ ਸਿੰਘ ਨੇ ਕਿਹਾ “ਕੰਪੋਡਰ ਸਾਹਿਬ, ਮੈਨੂੰ ਟਾਂਗਾ ਕਿਰਾਏ ਤੇ ਲੈ ਦਿਤਾ ਜਾਏ, ਮੈਂ ਜਿਸ ਤਰਾਂ ਹੋਊ ਘਰ ਚਲਾ ਜਾਵਾਂਗਾ।"

ਕੰਪੋਡਰ ਨੇ ਹਸਪਤਾਲ ਦੇ ਭੰਗੀ ਮਾਜੇ ਨੂੰ ਬੁਲਾ ਕੇ ਕਿਹਾ-"ਮਾਂਜੇ ,ਏਸ ਨੂੰ ਕੋਈ ਟਾਂਗਾ ਕਿਰਾਏ ਤੇ ਲੈ ਦੇ |"

ਮਾਜਾ -ਬਹੁਤ ਹਛਾ ਹਜ਼ੂਰ |"

ਮਾਜਾ ਟਾਂਗਾ. ਕਿਰਾਏ ਤੇ ਲੈ ਆਇਆ, ਪਰ ਚੜਦਾ ਕੌਣ ? ਸਰਦਾਰ ਸਿੰਘ ਦੀ ਏਨੀ ਬੁਰੀ ਹਾਲਤ ਸੀ ਕਿ ਨਾ ਤਾਂ ਉਹ ਹੱਥ ਨਾਲ ਰੋਟੀ ਭੰਨ ਕੇ ਖਾ ਸਕਦਾ ਸੀ ਤੇ ਨਾ ਹੀ ਉਹ ਲੱਤਾਂ ਦੇ ਸਹਾਰੇ ਖੜਾ ਹੀ ਹੋ ਸਕਦਾ ਸੀ । ਟਾਂਗੇ ਵਾਲੇ ਤੇ ਮਾਜੇ ਭੰਗੀ ਨੇ ਸਰਦਾਰ ਨੂੰ ਗੰਢ ਵਾਂਗੂੰ ਚੁੱਕ ਕੇ ਟਾਂਗੇ ਵਿਚ ਸੁਟ ਦਿਤਾ । ਟਾਂਗਾ ਸਰਦਾਰ

੬੨
ਬੇ-ਵਫਾ