ਪੰਨਾ:ਬੁਝਦਾ ਦੀਵਾ.pdf/84

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਯੁਵਕ ਬੋਲਿਆ- 'ਮੈਂ ਬੜੇ ਦਿਨਾਂ ਤੋਂ ਚੋਯਾਂਗ, ਦਾ ਸ਼ਿਸ਼ ਹੋਣ ਦਾ ਵਿਚਾਰ ਕਰ ਰਿਹਾ ਸਾਂ ਤੇ ਮੈਂ ਇਸ ਗੱਲ ਦਾ ਸੁਨੇਹਾ ਵੀ ਉਨਾਂ ਨੂੰ ਘਲਿਆ ਸੀ । ਏਸੇ ਇਰਾਦੇ ਨਾਲ ਮੈਂ ਏਥੇ ਆਇਆ ਸਾਂ,ਪਰ ਏਥੇ ਆ ਕੇ ਸੁਣਿਆ ਹੈ ਕਿ ਉਹ ਪ੍ਰਲੋਕ ਸਿਧਾਰ ਗਏ ਹਨ ।"

ਆਪਣੇ ਸ਼ਰਧਾ ਭਰੇ ਸ਼ੋਕ ਨੂੰ ਪ੍ਰਗਟ ਕਰਨ ਲਈ ਨੌਜਵਾਨ ਨੇ ਆਪਣੇ ਰੰਗੀਨ ਵਸਤਰ ਉਤਾਰ ਕੇ ਸਾਧਾਰਨ ਚਿੱਟੇ ਕਪੜੇ ਪਹਿਨ ਲਏ ਤੇ ਚੋਯਾਂਗ ਦੇ ਪਿੰਜਰੇ ਪਾਸ ਅਸ਼ਟਾਂਗ ਪ੍ਰਣਾਮ ਕਰ ਕੇ ਚਾਰ ਵਾਰ ਮੱਥਾ ਟੇਕਿਆ। ਉਹ ਭਰੇ ਹੋਏ ਗਲੇ ਨਾਲ ਕਹਿ ਰਿਹਾ ਸੀ-“ਮਹਾਂ ਪੰਡਿਤ ਜੀ ! ਮੈਂ ਬਹੁਤ ਅਭਾਗਾ ਹਾਂ..........!! ਏਸ ਲਈ ਮੈਨੂੰ ਤੁਹਾਡੇ ਕੋਲੋਂ ਸਿਖਿਆ ਲੈਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਫੇਰ ਵੀ ਤੁਹਾਡਾ ਹਾਂ ਤੇ ਤੁਹਾਡੀ ਯਾਦ ਵਿਚ ਸ਼ਰਧਾ ਭੇਟ ਕਰਨ ਲਈ ਸੌ ਦਿਨ ਤਕ ਮੈਂ ਏਥੇ ਰਹਿ ਕੇ ਸ਼ੋਕ ਪ੍ਰਗਟ ਕਰਾਂਗਾ।

ਇਹ ਕਹਿ ਕੇ ਉਸ ਨੇ ਫੇਰ ਚਾਰ ਵਾਰੀ ਮੱਥਾ ਟੇਕਿਆਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਡੁਬ ਡੁਬਾ ਰਹੇ ਸਨ । ਜਦ ਉਹ ਕੁਛ ਸ਼ਾਂਤ ਹੋਇਆ, ਤਾਂ ਓਸ ਨੇ ਸ੍ਰੀ ਮਤੀ ਤਿਯੇਨ ਨੂੰ ਨਮਸਤੇ ਕਰਨ ਦੀ ਇੱਛਾ ਪ੍ਰਗਟ ਕੀਤੀ। ਸ੍ਰੀ ਮਤੀ ਤਿਯੇਨ ਨੇ ਉਸ ਦੇ ਸਾਮਣੇ ਆਉਣ ਤੋਂ ਤਿੰਨ ਵਾਰ ਤਾਂ ਇਨਕਾਰ ਕੀਤਾ, ਪਰ ਜਦ ਉਸ ਨੂੰ ਇਹ ਕਿਹਾ ਗਿਆ ਕਿ ਸ਼ਾਸਤ੍ਰ ਅਨੁਸਾਰ ਗੁਰੂ ਦੀ ਪਤਨੀ ਸ਼ਿਸ਼ ਨੂੰ ਬੇਝਿਜਕ ਮਿਲ ਸਕਦੀ ਹੈ, ਤਾਂ ਉਹ ਬਾਹਰ ਆਉਣ ਲਈ ਰਜ਼ਾਮੰਦ ਹੋ ਗਈ ।

ਅੱਖਾਂ ਨੀਵੀਆਂ ਪਾਈ ਜ਼ਿਮੀਦਾਰ ਯੁਵਕ ਦੀ ਨਮਸਤੇ ਸਵੀਕਾਰ ਕਰ ਕੇ ਜਦ ਸ੍ਰੀ ਮਤੀ ਤਿਯੇਨ ਨੇ ਜਾਂ ਅੱਖ ਚੁੱਕੀ, ਤਾਂ ਉਸ ਦੀ

੮੬
ਸਤੀ ਵਿਧਵਾ