ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਕੁ ਲੋਕੀ ਜਿਹੜੇ ਅਗਾਂਹ ਵਧੂ ਸਾਹਿਤ ਦੇ ਉਲਾਰ ਰੂਪ ਵਿਚ ਕੇਵਲ ਸੜਾਂਦੀਆਂ ਹੋਈਆਂ ਗਲੀਆਂ, ਚਕਲੇ ਗੰਦੇ ਸਾਹ ਘੁਟਵੇਂ ਪਟਰੋਲ ਦੇ ਧੂ ਦੀ ਰਟ ਨੂੰ ਯਥਾਰਥਵਾਦ ਸਮਝਦੇ ਹਨ ਉਨ੍ਹਾਂ ਲਈ ਨੌਰੰਗ ਸਿੰਘ ਸ਼ਾਇਦ ਯਥਾਰਥ ਵਾਦੀ ਨਾ ਹੋਵੇ। ਪਰ ਉਹਦਾ ਯਥਾਰਥ ਵਾਦ ਥੋਥੇ ਲੇਖਕਾਂ ਦੀ ਸੱਤਹੀ ਲਿਪ ਪੋਚ ਨਾਲੋਂ ਕਿਤੇ ਡੂੰਘੇਰਾ ਹੈ।

ਉਹ ਮਾਖਿਓਂ ਸਿੰਜੀ ਬੋਲੀ ਵਿਚ ਸਾਡੇ ਪਿੰਡਾਂ ਦੇ ਧੜਕਦੇ ਪਰ ਗੂੰਗੇ ਦਿਲਾਂ ਦੀ ਅਵਾਜ਼ ਬਣਦਾ ਹੈ, ਪਿੰਡ — ਜਿਨ੍ਹਾਂ ਦੀ ਧਰਤੀ ਬੱਚਿਆਂ ਵਿਛੜੀ ਮਾਂ ਵਾਂਗ ਆਪਣੇ ਪੁੱਤਰਾਂ ਨੂੰ ਹਾਕਾਂ ਮਾਰਦੀ ਹੈ ਜਿਹੜੇ ਉਹਨੂੰ ਛਡ ਕੇ ਕਾਰਖਾਨਿਆਂ, ਮਿੱਲਾਂ ਤੇ ਸ਼ਹਿਰ ਦੀਆਂ ਨਦੀਆਂ ਵਿਚ ਜਾ ਵੱਸੇ ਹਨ।

ਵੇਗ ਦਾ ਅਨੁਮਾਦ, ਭਾਵੇਂ ਉਹ ਕਿਤੇ ਕਿਤੇ ਤੀਬਰ ਹੋ ਕੇ ਫਟਣ ਦੀ ਹੱਦ ਜਾ ਛੂੰਹਦਾ ਹੈ, 'ਪਰੀਓ ਪਰੀਓ ਮੇਰਾ ਨੂਰਾ ਦੇ ਦਿਓ' ਤੇ ‘ਆਥਣ’ ਨਾਲੋਂ ਕਿਤੇ ਚੰਗੇਰਾ ਬਿਆਨ ਨਹੀਂ ਕੀਤਾ ਗਿਆ।

'ਫੋੜੇ' ਵਿਚ ਇਕ ਭੁੱਖੇ ਤਿਹਾਏ ਦਿਲ ਦੀ ਬੇ-ਨਕਾਬ ਹਕੀਕਤ ਦਾ ਬਿਆਨ ਕਹਾਣੀ ਦਾ ਕਮਾਲ ਹੈ।

ਨੌਰੰਗ ਸਿੰਘ ਪਿਆਰ ਨੂੰ ਇਕ ਦੈਵੀ ਗੁਣ ਜਾਂ ਆਤਮਾ ਦੇ ਇੰਦ੍ਰੀਏ ਬੋਧ ਦਾ ਗੁਪਤ ਮੇਲ ਨਹੀਂ ਸਮਝਦਾ। ਪਿਆਰ ਉਹਦੇ ਲਈ ਉਹ ਸ਼ਕਤੀ ਹੈ ਜਿਹੜੀ ਸਾਡੇ ਦਿਲਾਂ ਨੂੰ ਘਰੇਲੂ ਪਿਆਰ ਦੀ ਮਿਠਾਸ ਨਾਲ ਛਲਕਾ ਦੇਂਦੀ ਹੈ।

ਉਹ ਵਿਅਕਤੀਆਂ ਨਾਲ, ਉਨ੍ਹਾਂ ਦੇ ਖ਼ਬਤਾਂ ਵਹਿਮਾਂ ਤੇ ਨਵੇਕਲੀਆਂ ਸਿਣਕਾਂ ਵਿਚ ਨਹੀਂ ਉਲਝਦਾ ਸਗੋਂ ਵਿਸ਼ਾਲ ਮਨੁੱਖਤਾ ਉਹਦਾ ਵਿਸ਼ਾ ਹੈ। ਉਹਦੇ ਸਾਰੇ ਦੇ ਸਾਰੇ ਪਾਤਰ ਜਮਾਂਦਰੂ ਕਾਮਨਾਆਂ ਨਾਲ ਹਲੂਣੇ ਹੋਏ, ਆ-ਮੁਹਾਰੇ ਉਠਦੇ ਜਜ਼ਬਿਆਂ ਤੋਂ ਛੁਹੇ ਤੇ ਅਨੰਤ ਵੇਦਨਾ ਦੀ ਘੁੰਮਣ ਘੇਰੀ ਵਿਚ ਭਮਿੱਤਰੇ ਹੋਏ ਹਨ। ਉਨ੍ਹਾਂ ਦੀ ਸਿੱਕ ਓਸ ਉਡਾਰੂ ਮਨ ਦੀ ਸਿਕ ਹੈ ਜਿਹੜਾ ਅਛੁਹ ਵਸਤ ਦੀ ਭਾਲ ਵਿਚ ਉਤਾਵਲਾ ਹੋਇਆ ਆਪਣੀ ਮੁੱਠੀ ਵਿਚ ਨਾਯਾਬ ਨੂੰ ਫੜਣਾ ਚਾਹੁੰਦਾ ਹੈ।

ਉਹਦੀ ਚਿਤ੍ਰ ਭੂਮੀ ਦੁਮੇਲ ਦਾ ਪੁਲਾੜ ਹੈ ਜਿੱਥੇ ਉਹਦੇ ਖਰ੍ਹਵੇ ਸਾਦੇ

B