ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਕ ਅਕਾਸ਼ ਦੇ ਉਦਾਸ ਪੀਲੇ ਚਾਨਣ ਸਾਹਮਣੇ ਮਨ ਤੇ ਛਾ ਜਾਣ ਵਾਲੇ ਸਾਇਆਂ ਵਾਂਗ ਖਲੋਤੇ ਹਨ।

ਉਹ ਸਿਰਫ਼ ਅਮੀਰ ਸੁਗੰਧਾਂ ਮਤੀ ਹਰਿਆਵਲ ਤੇ ਮਿੱਠੀਆਂ ਚਰ੍ਹੀਆਂ ਦੇ ਗੀਤ ਹੀ ਨਹੀਂ ਛੂੰਹਦਾ ਸਗੋਂ ਤ੍ਰੇੜੀ ਔੜ ਮਾਰੀ ਭੋਂ ਤੇ ਦੁਧ ਚੁੰਘੇ ਸੁਕੇ ਥਣਾਂ ਵਾਂਗ ਬੇ-ਉਪਜਾਊ ਬਾਂਝ ਧਰਤੀ ਦੇ ਵੈਣ ਵੀ ਪਾਉਂਦਾ ਹੈ। ਇਨ੍ਹਾਂ ਬੋਲਾਂ ਵਿਚ ਹਉਕੇ ਨੇ।

ਲੇਖਕ ਪਿੰਡ ਦੇ ਭੁਖਣ ਭਾਣੇ ਕਾਲ ਗ੍ਰਸੇ ਲੋਕਾਂ, ਉਨ੍ਹਾਂ ਦੀਆਂ ਫਿਕੀਆਂ ਤਕਣੀਆਂ ਇਨਾਂ ਸਭਨਾਂ ਵਿਚ ਇਕ ਮਿਕ ਹੋ ਜਾਂਦਾ ਹੈ। ਉਹਦਾ ਦਿਲ ਇਨਸਾਨੀ ਹਮਦਰਦੀ ਨਾਲ ਮਿਉਂਦਾ ਨਹੀਂ ਤੇ ਉਹ ਉਨ੍ਹਾਂ ਦੀ ਉਦਾਸੀਨਤਾ ਦਾ ਨਿੱਘਾ ਭਿਆਲ ਬਣਦਾ ਹੈ।

ਉਹ ਆਪਣੇ ਪਾਤਰਾਂ ਦੀ ਵਧੇਰੇ ਮਨੋਵਿਗਿਆਨਕ ਪੜਚੋਲ ਨਹੀਂ ਕਰਦਾ, ਨਾ ਹੀ ਉਨ੍ਹਾਂ ਦੇ ਉਪਚੇਤ ਮਨਾਂ ਵਿਚ ਟਿਕੇ ਘਟਨਾਆਂ ਦੇ ਤੰਤਿਆਂ ਨੂੰ ਫੋਲਦਾ ਹੈ ਪਰ ਬਾਹਰਲੀਆਂ ਹਰਕਤਾਂ ਨੂੰ ਏਡੀ ਬ੍ਰੀਕੀ ਨਾਲ ਵਿਸਥਾਰ ਪੂਰਬਕ ਜਾਂਚਦਾ ਹੈ ਕਿ ਸਾਨੂੰ ਸੁਤੇ ਸਿਧ ਹੀ ਪਤਾ ਲਗ ਜਾਂਦਾ ਹੈ ਜੋ ਅਮਕੇ ਪਾਤਰ ਦੇ ਮਨ ਵਿਚ ਕੀ ਬੀਤ ਰਹੀ ਹੈ।

ਓਹ ਪਾਤਰਾਂ ਦੇ ਮਨਾਂ ਵਿਚ ਵਿਚਰਦੀਆਂ ਸੋਚਾਂ ਦੀਆਂ ਲੜੀਆਂ ਨੂੰ ਫੋਲਣ ਦੀ ਘਾਟ ਨੂੰ ਉਨ੍ਹਾਂ ਦੀ ਬਾਹਰਲੀ ਹਿਲ ਜੁਲ ਦੀਆਂ ਸਾਰੀਆਂ ਰੌਆਂ ਦਸ ਕੇ ਪੂਰਿਆਂ ਕਰਦਾ ਹੈ। ਤੇ ਅਸੀਂ ਝੱਟ ਦੇਣੀ ਉਨ੍ਹਾਂ ਦੇ ਦਿਲਾਂ ਦੀਆਂ ਲੁਕੀਆਂ ਗੁਝੀਆਂ ਨੁਕਰਾਂ ਤਕ ਲੈਂਦੇ ਹਾਂ।

ਉਹਦੀਆਂ ਕਹਾਣੀਆਂ ਅਦਭੁਤ ਕੁਦਰਤੀ ਦ੍ਰਿਸ਼ਾਂ ਨਾਲ ਤਰੌਂਕੀਆਂ ਪਈਆਂ ਹਨ ਤੇ ਉਹ ਕੁਦਰਤ ਤੇ ਇਨਸਾਨ ਨੂੰ ਇਕ ਸੁਰ ਕਰ ਦੇਂਦਾ ਹੈ। ਬਾਜੀਆਂ ਉਹਦੀਆਂ ਕਹਾਣੀਆਂ ਵਿਚ ਕੁਦਰਤ ਇਕ ਜਿਊਂਦੀ ਜਾਗਦੀ ਵਿਅਕਤੀ ਵਾਂਗ ਬੋਲਦੀ ਹੈ। ਉਹਦੀਆਂ ਕਹਾਣੀਆਂ ਪਟ-ਭੂਮੀ ਕਹਾਣੀ ਦੀ ਚਾਲ ਨੂੰ ਤਖੇਰਿਆਂ ਕਰਨ ਵਿਚ ਸਹਾਈ ਹੁੰਦੀ ਹੈ।

ਉਹਦੀ ਕਹਾਣੀ ਦੀਆਂ ਮੁਢਲੀਆਂ ਪੰਗਤੀਆਂ ਬੜੀਆਂ ਵਸ਼ੇਸ਼ਤਾ ਭਰਪੂਰ ਹੁੰਦੀਆਂ ਹਨ। ਆਮ ਤੌਰ ਤੇ ਉਨ੍ਹਾਂ ਦੀ ਟਣਕਾਰ ਸਾਰੀ ਕਹਾਣੀ

C