ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੀੜੀ ਦੇ ਨਾਲ਼ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ-
ਤੇਰਾ ਭਾਦੋਂ ਦਾ ਵਿਆਹ ਆਇਆ

ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ

ਗ਼ਮ ਦੀ ਕਰੋ ਨਿਹਾਰੀ
ਯਾਰੀ ਦੇਖੀ ਮੂਨ ਹਿਰਨ ਦੀ
ਰਲ਼ਕੇ ਰੋਹੀ ਉਜਾੜੀ
ਯਾਰੀ ਦੇਖੀ ਚਿੜੇ ਚਿੜੀ ਦੀ
ਰਲ਼ ਕੇ ਛੱਤ ਪਾੜੀ
ਯਾਰੀ ਦੇਖੀ ਨਾਰੇ ਬੱਗੇ ਦੀ
ਰਲ਼-ਮਿਲ਼ ਖਿੱਚਣ ਪੰਜਾਲੀ
ਖਾਤਰ ਰਾਂਝੇ ਦੀ-
ਉਧਲੀ ਫਿਰੇ ਕੁਆਰੀ

ਬੇਰੀਏ ਨੀ ਤੈਨੂੰ ਬੇਰ ਲੱਗਣਗੇ

ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ

ਬੇਰੀਏ ਨੀ ਤੈਨੂੰ ਬੇਰ ਬਥੇਰੇ

ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ

ਵਗਦੀ ਰਾਵੀ ਵਿਚ

ਰੇਤੇ ਦੀਆਂ ਢੇਰੀਆਂ
ਤੋਰਦੇ ਮਾਏਂ ਨੀਂ
ਰਾਂਝਾ ਪਾਂਦਾ ਫੇਰੀਆਂ

121 - ਬੋਲੀਆਂ ਦਾ ਪਾਵਾਂ ਬੰਗਲਾ