ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੱਟੀ ਚੁੰਨੀ ਲੈ ਕੇ
ਮੈਂ ਧਾਰ ਚੋਣ ਗਈ ਸੀ
ਖੱਟੀ ਚੁੰਨੀ ਨੇ ਮੇਰਾ ਗਲ਼ ਘੁੱਟਤਾ
ਨੀ ਮੈਂ ਕੱਟੇ ਦੇ ਬਹਾਨੇ ਛੜਾ ਜੇਠ ਕੁੱਟਤਾ

ਧਾਵੇ ਧਾਵੇ ਧਾਵੇ

ਵੇਖ ਰੰਨਾਂ ਵਾਲ਼ਿਆਂ ਨੂੰ ਰਹਿਣ ਝੂਰਦੇ
ਕੋਈ ਛੜੇ ਦੀ ਪੇਸ਼ ਨਾ ਜਾਵੇ
ਰੋਕੜ ਲੱਕ ਬੰਨ੍ਹ ਕੇ
ਛੜਾ ਤੀਵੀਆਂ ਖਰੀਦਣ ਜਾਵੇ
ਜੁੱਤੀਆਂ ਘਸਾ ਕੇ ਮੁੜਿਆ
ਕੋਈ ਛੜੇ ਨੂੰ ਤੀਵੀਂ ਨਾ ਥਿਆਵੇ
ਕੁੜੀਓ ਕਰਾ ਦਿਓ ਮੰਗਣਾ
ਕਿਤੇ ਉਮਰ ਮੁੱਕ ਨਾ ਜਾਵੇ
ਛੜੇ ਨੇ ਕਪਾਹ ਬੀਜ ਲੀ-
ਕੋਈ ਡਰਦੀ ਚੁਗਣ ਨਾ ਜਾਵੇ

ਆਰੀ ਆਰੀ ਆਰੀ

ਮਿਰਚਾਂ ਚੁਰਚੁਰੀਆਂ
ਨਾਲ਼ੇ ਛੋਲਿਆਂ ਦੀ ਦਾਲ਼ ਕਰਾਰੀ
ਛੜੇ ਨੇ ਦਾਲ਼ ਹੋਰ ਮੰਗਲੀ
ਮੈਂ ਵੀ ਕੜਛੀ ਬੁੱਲ੍ਹਾਂ ਤੇ ਮਾਰੀ
ਛੜੇ ਦਾ ਨਾਲ਼ੇ ਬੁਲ੍ਹ ਸੁੱਜਿਆ
ਬਈ ਛੜੇ ਦਾ ਨਾਲ਼ੇ ਬੁਲ੍ਹ ਸੁੱਜਿਆ
ਨਾਲ਼ੇ ਦਾਲ਼ ਡੁਲ੍ਹ ਗਈ ਸਾਰੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ

ਸਾਉਣ ਮਹੀਨੇ ਛੜਾ ਮਸਤ ਜਾਂਦਾ

ਰੱਖਦਾ ਡਾਂਗ ਨਰੋਈ
ਖਾ ਕੇ ਗੇੜਾ ਕੱਲਰ ’ਚ ਬਹਿ ਗਿਆ

137 - ਬੋਲੀਆਂ ਦਾ ਪਾਵਾਂ ਬੰਗਲਾ