ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਭਬਕਾ ਨਾ ਆਇਆ ਕੋਈ
ਆਪੇ ਥਿਆ ਜੂਗੀ-
ਜੇ ਕਰਮਾਂ ਵਿਚ ਹੋਈ

ਆਰੀ ਆਰੀ ਆਰੀ

ਛੜਿਆਂ ਨਾਲ਼ ਵੈਰ ਕੱਢਿਆ
ਰੱਬਾ ਛੜਿਆਂ ਦੀ ਕਿਸਮਤ ਮਾੜੀ
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲ਼ਿਆਂ ਦੇ ਪਲੰਘ ਨਵਾਰੀ
ਭਾਬੀ ਨਾਲ਼ ਲੈਗੀ ਕੁੰਜੀਆਂ-
ਤੇਰੀ ਖੁਸਗੀ ਛੜਿਆ ਮੁਖਤਿਆਰੀ

ਆਰੀ ਆਰੀ ਆਰੀ

ਭੁਲ ਕੇ ਲਾ ਬੈਠੀ
ਨੀ ਮੈਂ ਨਾਲ਼ ਛੜੇ ਦੇ ਯਾਰੀ
ਛੜਿਆਂ ਦੇ ਗਈ ਅੱਗ ਨੂੰ
ਉਹਨਾਂ ਚੱਪਣੀ ਵਗਾਹ ਕੇ ਮਾਰੀ
ਛੜੇ ਦਾ ਗੁਆਂਢ ਬੁਰਾ
ਨੀ ਮੈਂ ਰੋ ਰੋ ਰਾਤ ਗੁਜ਼ਾਰੀ
ਛੜਿਓ ਮਰਜੋ ਵੇ-
ਵੈਣ ਪਾਵੇ ਕਰਤਾਰੀ

ਧਾਵੇ ਧਾਵੇ ਧਾਵੇ

ਉਹ ਘਰ ਛੜਿਆਂ ਦਾ
ਜਿੱਥੇ ਟੋਲੀ ਰੰਨਾਂ ਦੀ ਜਾਵੇ
ਇਕਨਾਂ ਦੇ ਦੋ ਤਿੰਨ ਨੇ
ਕਈ ਮਰਨ ਰੰਨਾਂ ਦੇ ਹਾਵੇ
ਤੱਕ ਤੱਕ ਗੋਰੀਆਂ ਰੰਨਾਂ
ਕਾਲਜਾ ਬੈਠਦਾ ਜਾਵੇ
ਇਕ ਛੜਾ ਬੋਲ ਉਠਿਆ

138 - ਬੋਲੀਆਂ ਦਾ ਪਾਵਾਂ ਬੰਗਲਾ