ਇਹ ਵਰਕਾ ਤਸਦੀਕ ਕੀਤਾ ਗਿਆ ਏ
ਮਾਪੇ-ਪਿਓਕੇ-ਸਹੁਰੇ
ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ
ਸਹੁਰੀਂ ਲਾ ਲਈ ਚੱਕੀ
ਮਾਂ ਦੀਏ ਲਾਡਲੀਏ
ਸੌ ਵਲ ਪੈਂਦੇ ਬੱਖੀ
ਸਹੁਰੀਂ ਲਾ ਲਈ ਰੇਹ ਵੇ
ਐਵੇਂ ਜਨਮ ਗਵਾਇਆ
ਚੰਨਣ ਵਰਗੀ ਦੇਹ ਵੇ
ਉਲਝ ਗਈ ਵਿਚ ਝਾਫਿਆਂ ਦੇ
ਮੇਰੀ ਸੁਰਤ ਗਈ ਵਿਚ ਮਾਪਿਆਂ ਦੇ
ਪੈਸਾ ਦੇ ਢਕਣਾ ਬਚਨੋ ਦੇ ਕੰਗਣ ਨੂੰ
ਰੇਲਾਂ ਵਾਲ਼ਿਆ ਰੇਲਾਂ ਵਿਚ ਖੀਰੇ ਨੇ
ਖੋਹਲ਼ੋ ਟਾਕੀਆਂ ਵਿਚ ਮੇਰੇ ਵੀਰੇ ਨੇ
ਰੇਲਾਂ ਵਾਲ਼ਿਆ ਰੇਲਾਂ ਵਿਚ ਝਾਫੇ ਨੇ
ਖੋਹਲ਼ੋ ਟਾਕੀਆਂ ਵਿਚ ਮੇਰੇ ਮਾਪੇ ਨੇ
ਬੜੇ ਸ਼ੌਕ ਨਾਲ਼ ਪਾਵਾਂ
ਮਾਪਿਆਂ ਦਾ ਦੇਸ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
ਸਹੁਰੀਂ ਲਾ ਲਈ ਚੱਕੀ
ਨੀ ਮਾਂ ਦੀਏ ਲਾਡਲੀਏ
ਨੌਂ ਵਲ ਪੈਂਦੇ ਬੱਖੀ
147 - ਬੋਲੀਆਂ ਦਾ ਪਾਵਾਂ ਬੰਗਲਾ