ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/150

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਮਾਪਿਆਂ ਦੇ ਘਰ ਖਰੀਓ ਲਾਡਲੀ
ਸਹੁਰੀਂ ਲਾ ਲਈ ਕੰਮ ਵੇ
ਮੇਰਾ ਉਡੇ ਸੁਨਹਿਰੀ ਰੰਗ ਵੇ

ਡੁਲ੍ਹਿਆਂ ਬੇਰਾਂ ਦਾ ਕੁਝ ਨੀ ਵਿਗੜਿਆ

ਚੁੱਕ ਝੋਲੀ ਵਿਚ ਪਾ ਲੈ
ਆਸੇ ਪਾਸੇ ਮਿੱਟੀ ਨਾ ਲਗਜੇ
ਝਾੜ ਪੂੰਝ ਕੇ ਖਾ ਲੈ
ਲੜ ਛੱਡ ਮਾਪਿਆਂ ਦਾ-
ਤੂੰ ਮੋਹ ਸਹੁਰਿਆਂ ਵਿਚ ਪਾ ਲੈ

ਘਰੋਂ ਤਾਂ ਆਈ ਕੁੜੀ ਕੱਤਣ ਤੁੰਬਣ

ਕੰਧਾਂ ਕੋਠੇ ਟੱਪਦੀ
ਹੱਥ ਵਿਚ ਉਹਦੇ ਸ਼ੀਸ਼ਾ ਕੰਘੀ
ਅਤਰ ਜੇਬ ਵਿਚ ਰੱਖਦੀ
ਆਪਦੇ ਮਾਪਿਆਂ ਨੂੰ-
ਨਿੱਤ ਬਦਨਾਮੀ ਖੱਟਦੀ

ਹਾੜ੍ਹ ਦੇ ਮਹੀਨੇ

ਜੀ ਨਾ ਕਰੇ ਸਹੁਰੀਂ ਜਾਣ ਨੂੰ
ਮੁੰਡਾ ਫਿਰੇ ਨੀ
ਗੱਡੀ ਜੋੜ ਕੇ ਲਜਾਣ ਨੂੰ

ਹਾੜ੍ਹ ਦੇ ਮਹੀਨੇ

ਧੁੱਪਾਂ ਪੈਣ ਨੀ ਕਰਾਰੀਆਂ
ਨਿੱਜ ਨੂੰ ਵਿਆਹੀ
ਬੁੱਲੇ ਲੁੱਟਣ ਕੁਆਰੀਆਂ

ਪੇਕਿਆਂ ਦੇ ਘਰ ਖਾਵਾਂ ਚੂਰੀਆਂ

ਤੇਰੇ ਘਰ ਨੇ ਗੁੱਲੀਆਂ
ਵੇ ਤੇਰੀ ਮਾਂ ਮੂਹਰੇ
ਸਭ ਚਤਰਾਈਆਂ ਭੁੱਲੀਆਂ

148 - ਬੋਲੀਆਂ ਦਾ ਪਾਵਾਂ ਬੰਗਲਾ