ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੜ ਜਾ ਵੇ ਵੀਰਾ-
ਲੜ ਚੰਦਰੇ ਦੇ ਲਾਈ

ਜੇ ਮੁੰਡਿਆ ਤੈਂ ਸਹੁਰੀਂ ਜਾਣਾ

ਜੇ ਮੁੰਡਿਆ ਤੂੰ ਰਾਹ ਨੀ ਜਾਣਦਾ
ਰਾਹ ਹੈ ਬੇਰੀਆਂ ਵਾਲ਼ਾ
ਜੇ ਮੁੰਡਿਆ ਤੂੰ ਘਰ ਨੀ ਜਾਣਦਾ
ਘਰ ਹੈ ਚੁਬਾਰੇ ਵਾਲ਼ਾ
ਜੇ ਮੁੰਡਿਆ ਤੂੰ ਨਾਉਂ ਨੀ ਜਾਣਦਾ
ਨਾਉਂ ਹਰ ਕੁਰ ਤੇ ਦਰਬਾਰਾ
ਰਾਤੀਂ ਧਾੜ ਪਈ-
ਲੁਟ ਲਿਆ ਤਖਤ ਹਜ਼ਾਰਾ

ਸੁੱਖ ਸਾਂਦ ਪੁੱਛੀ ਸੱਸ ਨੇ

ਆਦਰ ਨਾਲ ਬਹਾਇਆ
ਦੁਧ ਦਾ ਦਿੰਦੀ ਛੰਨਾ ਭਰ ਕੇ
ਫੁਲਕਾ ਤੁਰਤ ਬਣਾਇਆ
ਸੱਸ ਨੂੰ ਹੁੰਦੇ ਜੁਆਈ ਪਿਆਰੇ
ਸਾਬਣ ਨਾਲ਼ ਨੁਆਇਆ
ਘਰ-ਘਰ ਦਸਦੀ ਫਿਰੇ
ਮੇਰਾ ਜੁਆਈ ਆਇਆ

151 - ਬੋਲੀਆਂ ਦਾ ਪਾਵਾਂ ਬੰਗਲਾ