ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਥੋਂ ਹਾਏ ਨਿੰਦਿਆ ਨਾ ਜਾਵੇ
ਤੇਰੀ ਵੇ ਸਹੇੜ ਬਾਬਲਾ

ਨਿੰਦੀਏ ਨਾ ਮਾਲਕ ਨੂੰ

ਭਾਵੇਂ ਹੋਵੇ ਕੰਬਲੀ ਤੋਂ ਕਾਲਾ

ਬਾਪੂ ਭੁੱਖਾ ਤੀਵੀਆਂ ਦਾ

ਜੀਹਨੇ ਧੀ ਦਾ ਦਰਦ ਨਾ ਕੀਤਾ

ਨਹੀਂ ਬਾਪੂ ਮੈਂ ਮਰਜਾਂ

ਨਹੀਂ ਮਰਜੇ ਕੁੜਮਣੀ ਤੇਰੀ

ਮੇਰੀ ਸੱਸ ਦੇ ਚਿਲਕਣੇ ਵਾਲ਼ੇ

ਬਾਪੂ ਮੈਨੂੰ ਸੰਗ ਲਗਦੀ

ਉਹਨੇ ਆਪਣੇ ਸ਼ੌਕ ਨੂੰ ਪਾਏ

ਤੈਨੂੰ ਕਾਹਦੀ ਸੰਗ ਬੱਚੀਏ

ਗੋਰੇ ਰੰਗ ਦੀ ਪਰਖ ਨਾ ਕੀਤੀ

ਬਾਪੂ ਤੇਰੇ ਕੁੜਮਾਂ ਨੇ

ਬਾਪੂ ਤੇਰੇ ਕੁੜਮਾਂ ਦੀ

ਕੁੱਤੀ ਮਰਗੀ ਗੱਠੇ ਦਾ ਪੱਤ ਖਾ ਕੇ

ਪੀਹੜੀ ਡਾਹ ਕੇ ਬਹਿਜਾ ਬਾਬਲਾ

ਕੀ ਬੋਲਦੀ ਅੰਦਰ ਸੱਸ ਮੇਰੀ

ਪੀਹੜੀ ਡਾਹ ਕੇ ਬਹਿਜਾ ਬਾਬਲਾ

ਧੀਆਂ ਰੱਖੀਆਂ ਦੇ ਰੁਦਨ ਸੁਣਾਵਾਂ

ਨੰਗੇ ਪੈਰੀਂ ਆਉਣਾ ਬਾਬਲਾ

ਤੇਰੀ ਪੱਚੀਆਂ ਪਿੰਡਾਂ ਦੀ ਸਰਦਾਰੀ

159 - ਬੋਲੀਆਂ ਦਾ ਪਾਵਾਂ ਬੰਗਲਾ