ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/162

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੰਗੇ ਪੈਰੀਂ ਆਉਣਾ ਬੱਚੀਏ
ਮੇਰੀ ਬਹੁਤੀਆਂ ਧੀਆਂ ਨੇ ਮੱਤ ਮਾਰੀ

ਚਿੱਤ ਲੱਗੇ ਨਾ ਉਦਾਸਣ ਹੋਈ

ਵਿਚ ਤੇਰੇ ਮੰਦਰਾਂ ਦੇ

ਦੱਬ ਲੀ ਕਬੀਲਦਾਰੀ ਨੇ

ਮੇਰੀ ਗੁੱਡੀਆਂ ਨਾਲ਼ ਖੇਡਣ ਵਾਲ਼ੀ

ਬਾਪੂ ਤੇਰੇ ਮੰਦਰਾਂ 'ਚੋਂ

ਧੱਕੇ ਦੇਣ ਸਕੀਆਂ ਭਰਜਾਈਆਂ

ਬਾਪੂ ਤੇਰੇ ਮੰਦਰਾਂ ਚੋਂ

ਸਾਨੂੰ ਮੁਸ਼ਕ ਚੰਨਣ ਦਾ ਆਵੇ

ਉੱਚੀਆਂ ਕੰਧਾਂ ਨੀਵੇਂ ਆਲ਼ੇ

ਵਿਆਹ ਦੇ ਬਾਪੂ ਪੱਕੇ ਮੰਦਰੀ
ਸਾਨੂੰ ਲਿਪਣੇ ਨਾ ਪੈਣ ਬਨੇਰੇ

ਉੱਚੀਆਂ ਕੰਧਾਂ ਨੀਵੇਂ ਆਲ਼ੇ

ਵਿਆਹ ਦੇ ਬਾਪੂ ਕੱਛ ਵਾਲ਼ੇ ਨੂੰ
ਸਾਨੂੰ ਮਨਣੇ ਨਾ ਪੈਣ ਜਠੇਰੇ

ਘਰ ਧੀਏ ਤੇਰਾ ਚਿੱਤ ਨੀ ਲਗਦਾ

ਕੱਤਣ ਬਗਾਨੇ ਜਾਮੇਂ
ਖੱਬੀ ਢਾਕ ਤੇ ਚੁਕਲੇਂ ਚਰਖਾ
ਤੂੰ ਤੰਦ ਅਵੱਲੜੇ ਪਾਮੇ
ਰੁੱਸ ਕੇ ਬਹਿਜੇਂ ਨੀ-
ਜਦ ਲੈਣ ਪਰਾਹੁਣਾ ਆਵੇ

ਹਰ ਵੇ ਬਾਬਲਾ ਹਰ ਵੇ

ਮੇਰਾ ਮਾਝੇ ਸਾਕ ਨਾ ਕਰ ਵੇ

160 - ਬੋਲੀਆਂ ਦਾ ਪਾਵਾਂ ਬੰਗਲਾ