ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਚਾ-ਤਾਇਆ

ਸੁਣ ਵੇ ਤਾਇਆ
ਸੁਣ ਵੇ ਚਾਚਾ
ਸੁਣ ਵੇ ਬਾਬਲਾ ਲੋਭੀ
ਦਾਰੂ ਪੀਣੇ ਨੂੰ-
ਮੈਂ ਕੂੰਜ ਕਿਉਂ ਡੋਬੀ

ਖਿੜਕੀ ਉਹਲੇ ਸੁਰਮਾਂ ਪਾਵਾਂ

ਉਤੋਂ ਆ ਗਿਆ ਤਾਇਆ
ਰੋ ਰੋ ਕੱਢ ਸੁੱਟਿਆ-
ਕਿਹੜੇ ਸ਼ੌਕ ਨੂੰ ਪਾਇਆ

ਚਾਚੇ ਤਾਏ ਮਤਲਬ ਦੇ

ਛੱਕਾਂ ਪੂਰਦੇ ਅੰਮਾ ਦੇ ਜਾਏ

162 - ਬੋਲੀਆਂ ਦਾ ਪਾਵਾਂ ਬੰਗਲਾ