ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/174

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੀ ਬੇਨਤੀਆਂ-
ਆ ਵੀਰਾ ਘਰ ਮੇਰੇ

ਨਿੱਕੀ ਹੁੰਦੀ ਮੈਂ ਰਹੀ ਨਾਨਕੇ

ਨਾਨਕਿਆਂ ਨੇ ਪਾਲੀ
ਨਾਨਾ ਨਾਨੀ ਕੁਝ ਨਹੀਂ ਕਹਿੰਦੇ
ਮਾਮੀ ਝਿੜਕਦੀ ਰਹਿੰਦੀ
ਵੀਰਾ ਲੈ ਚਲ ਵੇ
ਮੈਂ ਨਾ ਨਾਨਕੀਂ ਰਹਿੰਦੀ

ਨਿੱਕੇ ਨਿੱਕੇ ਬਾਲਿਆਂ ਦੀ

ਛਤ ਵੇ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ਼
ਵੀਰਾ ਆ ਬੜ ਵੇ
ਸਣੇ ਘੋੜੇ ਅਸਵਾਰ

ਔਹ ਕੁੜੀਓ ਮੇਰਾ ਵੀਰ ਆਉਂਦਾ

ਮਗਰ ਵੀਰ ਦੇ ਰਾਣੀ
ਮਾਂ ਮੇਰੀ ਨੇ ਵਾਰ ਕੇ ਪੀਤਾ
ਜੋੜੀ ਉਤੋਂ ਪਾਣੀ
ਮੇਰਾ ਤਾਂ ਉਹ ਲਗਦਾ ਵੀਰਾ
ਪਰ ਅੰਮੜੀ ਦਾ ਜਾਇਆ
ਵਹੁਟੀ ਚੰਨ ਵਰਗੀ-
ਵੀਰ ਵਿਆਹ ਕੇ ਲਿਆਇਆ

ਚੰਦ ਵਰਗੀ ਭਰਜਾਈ ਮੇਰੀ

ਵੀਰ ਵਿਆਹ ਕੇ ਲਿਆਇਆ
ਹੱਥੀਂ ਉਹਦੇ ਛਾਪਾਂ ਛੱਲੇ
ਮੱਥੇ ਟਿੱਕਾ ਲਾਇਆ

172 - ਬੋਲੀਆਂ ਦਾ ਪਾਵਾਂ ਬੰਗਲਾ