ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਾਵੇ ਧਾਵੇ ਧਾਵੇ
ਭੈਣ ਭਰਾਵਾਂ ਦੇ
ਰੱਬ ਨਾ ਵਿਛੋੜੇ ਪਾਵੇ

ਜਿਨ੍ਹਾਂ ਭੈਣਾਂ ਦੇ ਭਾਈ ਮਰ ਜਾਂਦੇ

ਕਿਵੇਂ ਜਿਉਂਦੀਆਂ ਭੈਣਾਂ
ਨਾ ਉਹਨਾਂ ਨੂੰ ਮੇਲਾ ਸੁਝਦਾ
ਨਾ ਸੁਝਦਾ ਏ ਗਹਿਣਾ
ਛਿਪਜੂ ਕੁਲ ਦੁਨੀਆਂ-
ਨਾਂ ਉਤਲੇ ਦਾ ਰਹਿਣਾ

ਆ ਵੇ ਨਾਜਰਾ

ਬਹਿ ਵੇ ਨਾਜਰਾ
ਬੋਤਾ ਬੰਨ੍ਹ ਦਰਵਾਜ਼ੇ
ਵੇ ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਤੈਨੂੰ ਦੋ ਪਰਸ਼ਾਦੇ
ਭੈਣਾਂ ਉਡੀਕਦੀਆਂ-
ਆ ਭੈਣਾਂ ਦੇ ਦਰਵਾਜ਼ੇ

176 - ਬੋਲੀਆਂ ਦਾ ਪਾਵਾਂ ਬੰਗਲਾ