ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੀਜਾ ਕਹਿੰਦਾ ਸੁਣ ਨੀ ਸਾਲ਼ੀ
ਤੇਰੇ ਪਿੱਛੇ ਮਰਦਾ
ਤੇਰੇ ਪਿੱਛੇ ਛੱਡਤਾ ਵੈਰਨੇ
ਕੰਮ ਧੰਦਾ ਸਭ ਘਰ ਦਾ
ਤੂੰ ਤਾਂ ਮੇਰੀ ਛੋਟੀ ਸਾਲ਼ੀ
ਵੇਖੇ ਬਾਝ ਨੀ ਸਰਦਾ
ਕੱਚੀਆਂ ਕੈਲਾਂ ਨੂੰ-
ਜੀਅ ਸਭਨਾ ਦਾ ਕਰਦਾ

ਸਾਲ਼ੀ ਕਹਿੰਦੀ ਸੁਣ ਵੇ ਜੀਜਾ

ਇਹ ਕੀ ਮੈਨੂੰ ਕਹਿੰਦਾ
ਜਾਹ ਵਗ ਜਾ ਤੂੰ ਪਿੰਡ ਆਵਦੇ
ਹਿੱਕ ਕਾਸ ਨੂੰ ਦਹਿੰਦਾ
ਬੋਤਲ ਪੁੱਟ ਕੇ ਪੀਨੈਂ ਦਾਰੂ
ਰੋਜ਼ ਸ਼ਰਾਬੀ ਰਹਿੰਦਾ
ਨਾਰ ਬਗਾਨੀ ਦੇ-
ਬੋਲ ਮੂਰਖਾ ਸਹਿੰਦਾ

ਸਾਕ ਸਾਕ ਨਾ ਕਰਿਆ ਕਰ ਵੇ

ਕੀ ਸਾਕ ਤੋਂ ਲੈਣਾ
ਹੁਣ ਤਾਂ ਤੈਨੂੰ ਜੀਜਾ ਕਹਿੰਦੀ
ਫੇਰ ਕਹੂੰ ਟੁੱਟ ਪੈਣਾ
ਇਹਨਾਂ ਸਾਕਾਂ ਤੋਂ -
ਤੂੰ ਕੀ ਜੀਜਾ ਲੈਣਾ

ਸਾਕ ਸਾਕ ਨਾ ਕਰਿਆ ਕਰ ਵੇ

ਵੇ ਕੀ ਸਾਕ ਤੋਂ ਲੈਣਾ
ਪਹਿਲਾਂ ਸਾਲ਼ੀ ਸੂਟ ਭਾਲੂਗੀ
ਫੇਰ ਭਾਲੂਗੀ ਗਹਿਣਾ
ਝਿੜਕਿਆ ਸਾਲ਼ੀ ਦਾ-
ਕੁਝ ਨੀ ਬੇ ਸ਼ਰਮਾ ਰਹਿਣਾ

180 - ਬੋਲੀਆਂ ਦਾ ਪਾਵਾਂ ਬੰਗਲਾ