ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਕ ਸਾਕ ਕਿਉਂ ਕਰਦਾ ਜੀਜਾ
ਕੀ ਵੇ ਸਾਕ ਤੋਂ ਲੈਣਾ
ਵੇ ਅੱਗੇ ਤਾਂ ਤੈਨੂੰ ਜੀਜਾ ਕਹਿੰਦੀ
ਅਗੇ ਤਾਂ ਤੈਨੂੰ ਜੀਜਾ ਕਹਿੰਦੀ
ਫੇਰ ਜੇਠ ਮੈਂ ਕਹਿਣਾ
ਸਾਕ ਲਿਜਾ ਕੇ ਵੇ-
ਆਹ ਬੂਥਾ ਨਹੀਂ ਰਹਿਣਾ

ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ

ਉੱਤੋਂ ਰੁੜ੍ਹ ਗਈ ਥਾਲ਼ੀ
ਜੀਜੇ ਮੂਰਖ ਨੇ
ਕਦੇ ਨਾ ਆਖਿਆ ਸਾਲ਼ੀ

ਲੈ ਨੀ ਸਾਲ਼ੀਏ ਕੁੜਤੀ ਲਿਆਂਦੀ

ਦਰਜੀ ਕੋਲ਼ੋਂ ਸਿਵਾ ਕੇ
ਉੱਤੋਂ ਚੌੜੀ ਹੇਠਾਂ ਚੌੜੀ
ਲੱਕ ਕੋਲ਼ ਛਾਂਟ ਪਵਾ ਲੈ
ਕੁੜਤੀ ਜੀਜੇ ਦੀ-
ਰੀਝਾਂ ਨਾਲ਼ ਹੰਢਾ ਲੈ

ਗ਼ਮ ਨੇ ਖਾ ਲੀ

ਗ਼ਮ ਨੇ ਪੀ ਲੀ
ਗ਼ਮ ਦੀ ਤੋਰ ਨਿਆਰੀ
ਗ਼ਮ ਹੱਡਾਂ ਨੂੰ ਇਉਂ ਲਗ ਜਾਂਦਾ
ਜਿਉਂ ਲੱਕੜੀ ਨੂੰ ਆਰੀ
ਕੋਠੇ ਚੜ੍ਹਕੇ ਵੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਵੱਜਿਆ ਕੰਡਾ
ਹੋ ਗਈ ਰੋਗਣ ਭਾਰੀ
ਚਲ ਦਿਓਰਾ ਮੇਰਾ ਲਾਜ ਕਰਾਦੇ
ਜਿੱਥੇ ਵਸਣ ਲਲਾਰੀ
ਵੇ ਪਹਿਲੇ ਡੋਬ ਮੇਰੀ ਕੁੜਤੀ ਡੋਬਤੀ

118 - ਬੋਲੀਆਂ ਦਾ ਪਾਵਾਂ ਬੰਗਲਾ