ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੇਰੀ ਨਣਦ ਗਲੋਟੇ ਤੋਲੇ
ਇਕ ਤੰਦ ਘੱਟ ਪੈ ਗਿਆ
ਮੇਰੀ ਕੱਤਣੀ ‘ਚ ਰੋਣ ਪਟੋਲੇ
ਨਾਰ ਦਿਹਾਜੂ ਦੀ-
ਭਰ ਭਰ ਅੱਖੀਆਂ ਡੋਲ੍ਹੇ
ਨੀ ਹਾਰੇ ਦੀ ਮਿੱਟੀ
ਨੀ ਚੁਲ੍ਹੇ ਦੀ ਮਿੱਟੀ
ਕਾਲ਼ੇ ਰੀਠੜੇ ਨੂੰ ਵਿਆਹੀ
ਨੀ ਮੈਂ ਸਾਬਣ ਦੀ ਟਿੱਕੀ
ਮੁੰਡਾ ਰੰਗ ਦਾ ਸੁਣੀਂਦਾ ਕਾਲ਼ਾ
ਧੋਬੀਆਂ ਦੇ ਸੁਟਣਾ ਪਿਆ
ਧੁੱਪ ਵਾਂਗੂੰ ਚਮਕਦੀਏ
ਤੇਰੇ ਯਾਰ ਦਾ ਸੁਣੀਂਦਾ ਰੰਗ ਕਾਲ਼ਾ
ਕਾਲ਼ਾ ਵਰ ਲੱਭਾ ਮਾਪਿਆਂ
ਉਹਨੂੰ ਸੁਰਮਾ ਬਣਾ ਕੇ ਪਾਵਾਂ
ਪਹਿਲੀ ਵਾਰ ਮੈਂ ਆਈ ਮੁਕਲਾਵੇ
ਪਾ ਕੇ ਸੁਨਹਿਰੀ ਬਾਣਾ
ਮਾਲਕ ਮੇਰਾ ਕਾਲ਼-ਕਲੂਟਾ
ਅੱਖੋਂ ਹੈਗਾ ਕਾਣਾ
ਖੋਟੇ ਕਰਮ ਹੋ ਗਏ ਮੇਰੇ
ਵੇਖੋ ਰੱਬ ਦਾ ਭਾਣਾ
ਏਥੇ ਨਹੀਂ ਰਹਿਣਾ-
ਮੈਂ ਪੇਕੀਂ ਤੁਰ ਜਾਣਾ
ਬਾਰਾਂ ਬਰਸ ਦੀ ਹੋ ਗਈ ਜਾਂ ਮੈਂ
ਚੜ੍ਹੀ ਜੁਆਨੀ ਘੁੰਮ ਘੁਮਾਂ ਕੇ
ਬਾਬਲ ਮੇਰੇ ਸੋਚਾਂ ਹੋਈਆਂ
199 - ਬੋਲੀਆਂ ਦਾ ਪਾਵਾਂ ਬੰਗਲਾ