ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/227

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਕਰਾਂ ਵੀ ਲੰਘ ਆਈ ਆਂ
ਬੇਰੀਆਂ ਵੀ ਲੰਘ ਆਈ ਆਂ
ਲੰਘਣੋਂ ਰਹਿ ਗਏ ਤੂਤ
ਜੇ ਮੇਰੀ ਸੱਸ ਮਰਜੇ
ਮੈਂ ਰੋ ਰੋ
ਮਾਰਾਂ ਕੂਕ
ਨੀ ਕਿੰਝ
ਮਾਰੇਂਗੀ ਕੂਕ
ਬਾਪੂ ਜੀ ਨੂੰ ਠੰਡਾ ਕਰਗੀ
ਨੀ ਮਾਂ ਦੀਏ ਚੁਗਲ ਬਟੇਰ
ਨੀ ਬੰਤੀਏ ਕਿੱਥੇ ਬੈਠੀ ਏਂ
ਤੇਰੀ ਸੱਸ ਨੂੰ ਫੂਕਣ ਵੀ ਲੈ ਗੇ
ਮੇਰੇ ਬਾਗਾਂ ਦੀ ਕੋਇਲ ਕਹਾਂ ਚੱਲੀ ਏ
ਧਰਮੀ ਬਾਬਲ ਦੇ ਬੋਲ ਪੁਗਾ ਚੱਲੀ ਏ
ਨੀ ਬੰਤੀਏ, ਨੀ ਹੁਣ ਕੀ ਹੋਇਆ
ਆਹ ਤਾਂ ਸ਼ਗਨਾਂ ਦੇ ਗੀਤ ਨੇ
ਰੋਈ ਰੋਈ ਰੋਈ ਨੀ ਕੁੜੀਓ
ਨੀ ਮੈਂ ਅੱਜ ਘਰ ਬਾਰਨ ਹੋਈ ਕੁੜੀਓ
ਸੱਸ ਮਰਗੀ
ਬੁੜ੍ਹੇ ਨੂੰ ਲੈ ਗਿਆ ਕੋਈ ਕੁੜੀਓ
ਨੀ ਮੈਂ ਘਰ ਬਾਰਨ ਹੋਈ ਕੋੜੀਓ

ਸੱਸ ਮੇਰੀ ਨੇ ਮੁੰਡੇ ਜੰਮੇ

ਸੱਸ ਮੇਰੀ ਨੇ ਮੁੰਡੇ ਜੰਮੇ
ਜੰਮ ਜੰਮ ਭਰੀ ਰਸੋਈ
ਸਾਰੇ ਮਾਂ ਵਰਗੇ
ਪਿਓ ਵਰਗਾ ਨਾ ਕੋਈ

ਸੱਸ ਮੇਰੀ ਦਾ ਐਡਾ ਜੂੜਾ

ਵਿਚੋਂ ਨਿਕਲੀ ਰੇਤ
ਸੱਸੇ ਕੰਜਰੀਏ
ਸ਼ੀਸ਼ਾ ਲੈ ਕੇ ਦੇਖ

225 - ਬੋਲੀਆਂ ਦਾ ਪਾਵਾਂ ਬੰਗਲਾ