ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/231

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵੇ ਮੈਂ ਲਗਦੀ ਔਤ ਦਿਆ ਚਾਚੀ
ਕਰਦੈਂ ਮਸ਼ਕਰੀਆਂ

ਚੀਰਾ ਬੰਨ੍ਹਕੇ ਸਾਹਮਣੇ ਬਹਿੰਦਾ

ਟੁੱਟ ਪੈਣੇ ਜੇਠ ਦਾ ਮੁੰਡਾ

ਘੁੰਡ ਕੱਢ ਕੇ ਚਰ੍ਹੀ ਦਾ ਰੁਗ ਲਾਵਾਂ

ਛੜਾ ਜੇਠ ਟਿੱਚਰਾਂ ਕਰੇ

ਟੁੱਟ ਪੈਣੀਏ ਚੰਦਰੀਏ ਰਾਤੇ

ਭਾਈ ਜੀ ਤੇ ਮੈਂ ਡਿਗਪੀ

ਦੇਖੋ ਮੇਰੇ ਜੇਠ ਦੀ ਖੱਟੀ

ਮੂਹਰੇ ਕੁੱਤੀਆਂ ਮਗਰ ਕਤੂਰੇ

ਪੁੱਗਦੀ ਜਠਾਣੀ ਦੀ

ਮਨਾ ਕਾਹਨੂੰ ਚੱਲਿਏਂ ਮੁਕਲਾਵੇ

ਮੇਰਾ ਰੰਗ ਸੀ ਮੱਕੀ ਦੇ ਆਟੇ ਵਰਗਾ

ਡੁਲ੍ਹ ਗਿਆ ਜਠਾਣੀ ਤੇ

ਮੈਂ ਤੇ ਜਠਾਣੀ ਦੋਵੇਂ

ਤੀਰਥਾਂ ਨੂੰ ਚੱਲੀਆਂ
ਜੇਠ ਭੈੜਾ ਆਖੇ
ਦੋਵੇਂ ਕੱਲੀਆਂ ਕਿਊਂ ਚੱਲੀਆਂ
ਟੈਮ ਗੱਡੀ ਦਾ ਹੋਣ ਲੱਗਿਆ
ਨੀ ਜੇਠ ਮਾਰ ਕੇ ਦੁਹੱਥੜਾ ਰੋਣ ਲੱਗਿਆ

ਖੱਟੀ ਚੁੰਨੀ ਲੈ ਕੇ ਨੀ

ਮੈਂ ਧਾਰ ਚੋਣ ਜਾਨੀ ਆਂ
ਖੱਟੀ ਚੁੰਨੀ ਨੇ ਮੇਰਾ ਗਲ ਘੁੱਟਤਾ
ਨੀ ਮੈਂ ਕੱਟੇ ਦੇ ਭੁਲਾਵੇਂ-
ਛੜਾ ਜੇਠ ਕੁੱਟ ਤਾਂ


229 - ਬੋਲੀਆਂ ਦਾ ਪਾਵਾਂ ਬੰਗਲਾ