ਇਹ ਵਰਕਾ ਤਸਦੀਕ ਕੀਤਾ ਗਿਆ ਏ
ਜੇਠ ਜਠਾਣੀ ਇੱਟਾਂ ਢੋਂਦੇ
ਮੈਂ ਢੋਂਦੀ ਗਾਰਾ
ਮੇਰੀ ਹਾ ਪੈ ਜੇ
ਸਿਖਰੋਂ ਡਿਗੇ ਚੁਬਾਰਾ
ਮੈਂ ਢੋਂਦੀ ਪਾਣੀ
ਮੇਰੀ ਹਾ ਪੈ ਜੇ
ਸਿਖਰੋਂ ਡਿਗੇ ਜਠਾਣੀ
ਜੇਠ ਤੇ ਜਠਾਣੀ ਦੋਵੇਂ
ਖਾਂਦੇ ਖਾਂਦੇ ਲੜ ਪੇ
ਫਿਰ ਕੌਲੀ ਤੇ ਕੌਲੀ ਖੜਕੇ
ਜੀ ਜੀ ਕਹਿੰਦੀ
ਮੈਨੂੰ ਪੰਜ ਸਤ ਕਹਿ ਗਿਆ
ਨੀ ਵਿਚ ਦਰਵਾਜ਼ੇ ਦੇ
ਮੁੱਛਾਂ ਚੜ੍ਹਾ ਕੇ ਬਹਿ ਗਿਆ
ਮੈਂ ਪਾ ਲਿਆ ਸ਼ਰਦਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ
ਆਂਦੀ ਜਾਂਦੀ ਨੂੰ ਛੇੜਦਾ ਰਹਿੰਦਾ
ਖੜਾ ਦਰਾਂ ਦੇ ਉਹਲ਼ੇ
ਜੇਠ ਹਲ਼ਕ ਗਿਆ
ਬਿਨਾਂ ਬੁਲਾਏ ਬੋਲੇ
230 - ਬੋਲੀਆਂ ਦਾ ਪਾਵਾਂ ਬੰਗਲਾ