ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/236

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਤਾਂ ਜੇਠਾ ਵਿਆਹ ਕਰਾ ਲੈ
ਨਹੀਂ ਤਾਂ ਕਰ ਲੈ ਕੰਧ ਵੇ
ਮੈਂ ਬੁਰੀ ਸੁਣੀਂਦੀ
ਨਬਜ਼ਾਂ ਕਰਦੂੰ ਬੰਦ ਵੇ

ਮੇਰੇ ਜੇਠ ਦਾ ਮੁੰਡਾ

ਨੀ ਬੜਾ ਪਾਪੀ
ਨਾਲ਼ੇ ਮਾਰੇ ਅੱਖੀਆਂ
ਨਾਲ਼ੇ ਆਖੇ ਚਾਚੀ
ਇਕ ਦਿਨ ਉਹ ਬਾਹਰ ਗਿਆ
ਓਥੋਂ ਸੁਰਮਾ ਲਿਆ
ਮੈਨੂੰ ਕਹਿੰਦਾ ਪਾ ਚਾਚੀ
ਅੱਖ ਮਲ਼ਾ ਚਾਚੀ
ਸੁਰਮਾ ਪਾ ਚਾਚੀ
ਅੱਖ ਮਲ਼ਾ ਚਾਚੀ

234 - ਬੋਲੀਆਂ ਦਾ ਪਾਵਾਂ ਬੰਗਲਾ