ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/244

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਮੁੰਡਿਆ ਤੈਨੂੰ ਸੱਚ ਨੀ ਆਉਂਦਾ
ਲੋਕ ਖੜੇ ਸੀ ਚਾਲ਼ੀ
ਫੜਦੀ ਫੜਦੀ ਦੇ-
ਡਾਂਗ ਪੱਟਾਂ ਤੇ ਮਾਰੀ

ਤਾਂ ਕੀ ਹੋਇਆ ਕਰਲੀ ਮਸ਼ਕਰੀ

ਮੈਂ ਬਰਛੀ ਨਾ ਮਾਰੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ

ਆ ਨੀ ਜੈਕੁਰੇ ਪਾਣੀ ਨੂੰ ਚੱਲੀਏ

ਈਸੋ ਹਾਕਾਂ ਮਾਰੇ
ਖੂਹੀ ਸਾਡੀ ਤੇ ਛੀਂਟ ਲਿਸ਼ਕਦੀ
ਇਕੋ ਬਾਣਾ ਪਾਈਏ
ਦੁਖੱਲੀਆਂ ਜੁੱਤੀਆਂ ਤਿਰਮਚੀ ਲਹਿੰਗੇ
ਉਤੇ ਬਦਾਮੀ ਪਾਈਏ
ਜਿਸ ਘਰ ਦਿਓਰ ਨਹੀਂ-
ਨਿਜ ਮੁਕਲਾਵੇ ਜਾਈਏ

ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ

ਪਾ ਕੇ ਕਲਮੀ ਸ਼ੋਰਾ
ਵੇ ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ
ਪਾ ਕੇ ਕਲਮੀ ਸ਼ੋਰਾ
ਵਿਚ ਭਰਜਾਈਆਂ ਦੇ-
ਬੋਲ ਕਲਿਹਰੀਆ ਮੋਰਾ

ਭਾਬੋ ਤਾਂਈ ਦਿਓਰ ਬੋਲਦਾ

ਗਲ ਸੁਣ ਰੱਬ ਸੁਆਲੀ
ਮੈਂ ਤਾਂ ਤੇਰੇ ਭਾਂਡੇ ਮਾਂਜਦੂੰ
ਲਾ ਕੜਛੀ ਤੇ ਥਾਲ਼ੀ

242 - ਬੋਲੀਆਂ ਦਾ ਪਾਵਾਂ ਬੰਗਲਾ