ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/252

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਾਬੀ ਭਾਬੀ ਕਰਦੈਂ ਮੁੰਡਿਆ
ਕੀ ਭਾਬੀ ਤੋਂ ਲੈਣਾ
ਵੇ ਪਹਿਲਾਂ ਭਾਬੀ ਸੂਟ ਮੰਗੂਗੀ
ਫੇਰ ਮੰਗੂਗੀ ਗਹਿਣਾ
ਵੇ ਝਿੜਕਿਆ ਭਾਬੀ ਦਾ-
ਕੁਝ ਨੀ ਬਸ਼ਰਮਾ ਰਹਿਣਾ

ਤੂੰ ਤਾਂ ਭਾਬੀ ਅੰਬ ਦਾ ਬੂਟਾ

ਮੈਂ ਕੇਲਾ ਬਣ ਜਾਵਾਂ
ਨੀ ਝੁਕ ਝੁਕ ਕੇ ਤੇਰੇ ਨਾਲ਼ ਜੁ ਲੱਗਜਾਂ
ਝੁਕ ਝੁਕ ਕੇ ਤੇਰੇ ਨਾਲ਼ ਜੁ ਲੱਗਜਾਂ
ਰਤਾ ਫਰਕ ਨਾ ਪਾਵਾਂ
ਤੇਰੇ ਖੇਡਣ ਨੂੰ-
ਸੋਨੇ ਦਾ ਮਿਰਗ ਲਿਆਵਾਂ

ਵਿਹੜੇ ਦੇ ਵਿਚ ਪਈਂ ਐਂ ਭਾਬੀਏ

ਹਰਾ ਮੂੰਗੀਆ ਤਾਣੀ
ਮੈਨੂੰ ਵੇਖ ਕੇ ਘੁੰਡ
ਕਢ ਲੈਂਦੀ
ਨਾ ਅੰਨ੍ਹੀ ਨਾ ਕਾਣੀ
ਕੰਤ ਤਾਂ ਤੇਰਾ ਖਰਾ ਨਿਆਣਾ
ਮੈਂ ਆਂ ਤੇਰਾ ਹਾਣੀ
ਮਰੂਏ ਦੇ ਬੂਟੇ ਨੂੰ-
ਛਿੜਕ ਭਾਬੀਏ ਪਾਣੀ

ਭਾਬੀ ਭਾਬੀ ਕਰਦਾਂ ਭਾਬੀਏ

ਕਦੇ ਨਾ ਹੱਸ ਕੇ ਬੋਲੀ
ਅੱਖਾਂ ਗਹਿਰੀਆਂ ਮੱਥੇ ਤਿਊੜੀ
ਘੁੰਡੀ ਦਿਲੋਂ ਨਾ ਖੋਹਲੀ

250 - ਬੋਲੀਆਂ ਦਾ ਪਾਵਾਂ ਬੰਗਲਾ