ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ


ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ


ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ


ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ


ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ


ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ


ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ


ਰੋਟੀ ਦਿੰਦਾ ਹੈ ਪੱਥਰ ਵਿਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ


ਲੁੱਟ ਲੁੱਟ ਲੋ ਨਸੀਬਾਂ ਵਾਲ਼ਿਓ
ਲੁੱਟ ਪੈਗੀ ਰਾਮ ਨਾਮ ਦੀ


ਵੇਲ਼ਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆ ਨੂੰ


ਨਾ ਮੈਂ ਮੇਲਣੇ ਪੜ੍ਹੀ ਗੁਰਮੁੱਖੀ
ਨਾ ਬੈਠਾ ਸੀ ਡੇਰੇ

25 - ਬੋਲੀਆਂ ਦਾ ਪਾਵਾਂ ਬੰਗਲਾ