ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਿਤ ਨਵੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਸੁਣਾਂ ਅੰਦਰੋਂ
ਕੁਝ ਵਸ ਹੈ ਨੀ ਮੇਰੇ
ਮੇਲਣੇ ਨੱਚ ਲੈ ਨੀ-
ਦੇ ਕੇ ਸ਼ੌਕ ਦੇ ਗੇੜੇ


ਚਲ ਵੇ ਮਨਾ ਬਿਗਾਨਿਆ ਧਨਾ
ਕੀ ਲੈਣਾ ਈ ਜਗ ਵਿਚ ਰਹਿ ਕੇ
ਚੰਨਣ ਦੇਹੀ ਆਪ ਗਵਾ ਲਈ
ਬਾਂਸਾਂ ਵਾਂਗੂੰ ਖਹਿਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂ ਗੇ ਕੀ ਕਹਿ ਕੇ
ਦੁਖੜੇ ਭੋਗਾਂਗੇ-
ਵਿਚ ਨਰਕਾਂ ਦੇ ਰਹਿ ਕੇ


ਲੰਮਿਆ ਵੇ ਤੇਰੀ ਕਬਰ ਪਟੀਂਦੀ
ਨਾਲ਼ੇ ਪਟੀਂਂਦਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰਖਦਾ
ਹਿੱਕ ਦਾ ਪਵੇ ਤੜਾਕਾ
ਸੋਹਣੀ ਸੂਰਤ ਦਾ-
ਵਿਚ ਕੱਲਰਾਂ ਦੇ ਵਾਸਾ


ਬਾਹੀਂ ਤੇਰੇ ਸੋਂਹਦਾ ਚੂੜਾ
ਵਿਚ ਗਲ਼ੀਆਂ ਦੇ ਗਾਂਦੀ
ਇਕ ਦਿਨ ਐਸਾ ਆਊ ਕੁੜੀਏ
ਲੱਦੀ ਸਿੜ੍ਹੀ ਤੇ ਜਾਂਦੀ
ਅਧ ਵਿਚਾਲੇ ਕਰਦਿਆਂ ਲਾਹਾ
ਘਰ ਤੋਂ ਦੂਰ ਲਿਆਂਦੀ
ਗੇੜਾ ਦੇ ਕੇ ਭੰਨ ਲਈ ਸੰਘੀ
ਕੁੱਤੀ ਪਿੰਨਾਂ ਨੂੰ ਖਾਂਦੀ
ਆਊ ਵਰੋਲਾ ਲੈ ਜੂ ਤੈਨੂੰ

26 - ਬੋਲੀਆਂ ਦਾ ਪਾਵਾਂ ਬੰਗਲਾ