ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਆਹ ਛਪੜਾਂ ਨੂੰ ਜਾਂਦੀ
ਧੀਏ ਕਲਬੂਤਰੀਏ-
ਸੋਨਾ ਰੇਤ ਰਲ਼ ਜਾਂਦੀ


ਤਾਵੇ ਤਾਵੇ ਤਾਵੇ
ਨਾਲ਼ ਸਮੁੰਦਰ ਦੇ
ਕਾਹਨੂੰ ਬੰਨ੍ਹਦੀ ਛਪੜੀਏ ਦਾਅਵੇ
ਭਰਕੇ ਸੁਕਜੇਂ ਗੀ
ਤੇਰੇ ਕੋਲ਼ ਚੀਂਂ ਲੰਘਿਆ ਜਾਵੇ
ਧਮਕ ਜੁਆਨਾਂ ਦੀ-
ਕੱਲਰ ਬੌਹੜੀਆਂ ਪਾਵੇ


ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ


ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ


ਸਿਰ ਵਢ੍ਹਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ


ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਅਪਣੀ


ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ


ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ


ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ

27 - ਬੋਲੀਆਂ ਦਾ ਪਾਵਾਂ ਬੰਗਲਾ