ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/278

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਮੇਰੀ ਲਗਗੀ ਚੋਬਰਾ
ਹੁਣ ਨਾ ਵਿਚਾਲਿਓਂ ਤੋੜੀਂਂ
ਰਸ ਜੁਆਨੀ ਵਾਲ਼ਾ ਚੋ ਚੋ ਪੈਂਦਾ
ਜਿਉਂ ਗੰਨੇ ਦੀ ਪੋਰੀ
ਦੁੱਖ ਹਜ਼ਾਰਾਂ ਪੈਂਦੇ ਆਸ਼ਕਾਂ ਤੇ
ਤੂੰ ਮੁਖੜਾ ਨਾ ਮੋੜੀਂਂ
ਮਗਰੇ ਆ ਮਿੱਤਰਾ-
ਖਾਲੀ ਗੱਡੀ ਨਾ ਤੋਰੀਂ

ਘਰ ਜਿਨ੍ਹਾਂ ਦੇ ਲਾਗੋ ਲਾਗੀ

ਖੇਤ ਉਹਨਾਂ ਦੇ ਨਿਆਈਆਂ
ਲਾਗੋ ਲਾਗੀ ਮਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਲੈ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ
ਚਿੜੀਆਂ ਖੂਭ ਉਡਾਈਆਂ
ਵੰਗਾਂ ਕੰਚ ਦੀਆਂ
ਨਰਮ ਪੱਠੇ ਦੇ ਪਾਈਆਂ
ਆਹ ਲੈ ਫੜ ਮਿੱਤਰਾ-
ਬਾਂਕਾਂ ਮੇਚ ਨਾ ਆਈਆਂ

ਆ ਵੇ ਯਾਰਾ ਜਾ ਵੇ ਯਾਰਾ

ਲੱਗੇਂ ਕੰਤ ਨਾਲ਼ੋਂ ਪਿਆਰਾ
ਕੰਤ ਮੇਰੇ ਨੇ ਕੁਝ ਨਾ ਦੇਖਿਆ
ਤੈਂ ਰਸ ਲੈ ਲਿਆ ਸਾਰਾ
ਹੇਠਾਂ ਠੋਡੀ ਦੇ
ਦਿਨ ਕਟਦਾ ਤਵੀਤ ਵਿਚਾਰਾ
ਕਾਕੋ ਮੋਰਨੀਏ-
ਛੋਟਾ ਦਿਓਰ ਕੁਆਰਾ

ਧਾਵੇ ਧਾਵੇ ਧਾਵੇ

ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿਚੀਂ ਮੁਲਕ ਲੰਘ ਜਾਵੇ

276- ਬੋਲੀਆਂ ਦਾ ਪਾਵਾਂ ਬੰਗਲਾ