ਇਹ ਵਰਕੇ ਦੀ ਤਸਦੀਕ ਕੀਤਾ ਹੈ
ਬਾਹਮਣਾਂ ਦੇ ਘਰ ਕੰਨਿਆ ਕੁਮਾਰੀ
ਦਾਗ ਲੱਗਣ ਤੋਂ ਡਰਦੀ
ਉੱਚਾ ਚੁਬਾਰਾ ਸਬਜ਼ ਪੌੜੀਆਂ
ਛਮ ਛਮ ਕਰਕੇ ਚੜ੍ਹਗੀ
ਸੁੱਤਾ ਪਿਆ ਉਹਨੇ ਯਾਰ ਜਗਾ ਲਿਆ
ਗੱਲਾਂ ਹਿਜ਼ਰ ਦੀਆਂ ਕਰਦੀ
ਅੱਖੀਆਂ ਜਾ ਲੱਗੀਆਂ-
ਜਿਹੜੀਆਂ ਗੱਲਾਂ ਤੋਂ ਡਰਦੀ
ਝਾਮਾਂ ਝਾਮਾਂ ਝਾਮਾਂ
ਬੇਰੀਆਂ ਦੇ ਬੇਰ ਮੁਕਗੇ
ਦੱਸ ਕਿਹੜੇ ਵੇ ਬਹਾਨੇ ਆਵਾਂ
ਮਿੱਤਰਾਂ ਦੇ ਫੁਲਕਿਆਂ ਨੂੰ
ਮੈਂ ਖੰਡ ਦਾ ਪਰੇਥਣ ਲਾਵਾਂ
ਮਿੱਤਰਾ ਅਲੋਪ ਹੋ ਗਿਐਂ
ਦਸ ਹੁਣ ਕੀ ਬਣਤ ਬਣਾਵਾਂ
ਵਿਛੜੇ ਮਿੱਤਰਾਂ ਦੇ-
ਬਹਿ ਕੇ ਕੀਰਨੇ ਪਾਵਾਂ
ਉੱਚਾ ਚੁਬਾਰਾ ਹੇਠ ਪੌੜੀਆਂ
ਪਤਲੀ ਰੂੰ ਪਈ ਵੇਲੇ
ਵਿਛੜੇ ਸਜਨਾਂ ਦੇ
ਕਦੋਂ ਹੋਣਗੇ ਸੰਜੋਗੀਂ ਮੇਲੇ
ਵਿਛੜੇ ਸਜਨਾਂ ਦੇ
279 - ਬੋਲੀਆਂ ਦਾ ਪਾਵਾਂ ਬੰਗਲਾ