ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/306

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਨੀ ਹਵੇਲੀ
ਨਵੀਂ ਬਹੂ ਮੁਕਲਾਵੇ ਆਈ
ਲਿਆਣ ਬਹਾਲੀ ਖੂੰਜੇ
ਸਿੰਘ ਆ ਜੋ ਜੀ
ਸੁੰਨੀ ਹਵੇਲੀ ਗੂੰਜੇ

ਸੋਹਣੀ ਤੋਰ

ਸੜਕੇ ਸੜਕ ਮੈਂ
ਰੋਟੀ ਲੈ ਕੇ ਚੱਲੀ ਆਂ
ਅੱਡੀ ’ਚ ਲੱਗਿਆ ਰੋੜ
ਉਹਨੂੰ ਵਿਆਹ ਲੈ ਵੇ-
ਜੀਹਦੀ ਸੋਹਣੀ ਤੋਰ

ਸਾਗ ਨੂੰ ਚੱਲੀ

ਚੱਕ ਪੋਣਾ ਕੁੜੀ ਸਾਗ ਨੂੰ ਵੀ ਚੱਲੀ ਏ
ਖੜੀ ਉਡੀਕੇ ਸਾਥਣ ਨੂੰ
ਕੱਚੀ ਕੈਲ-
ਮਰੋੜੇ ਮੁੰਡਾ ਦਾਤਣ ਨੂੰ

ਨਾ ਝਿੜਕਿਓ

ਹੋਰ ਟੂਮਾਂ ਮੇਰੀਆਂ
ਸਾਰੀਆਂ ਵੇ ਰੱਖ ਲਓ
ਨੱਥ-ਮੱਛਲੀ ਦੇ ਦਿਓ ਦੇਖਣ ਨੂੰ
ਮੈਨੂੰ ਨਾ ਝਿੜਕਿਓ ਪ੍ਰਦੇਸਣ ਨੂੰ

ਹੋਰ ਟੂਮਾਂ ਮੈਂ ਮੈਲ਼ੀਆਂ ਵੇ ਰਖਦੀ

ਬਾਂਕਾਂ ਰਖਦੀ ਚਿਲਕਦੀਆਂ
ਛੱਡ ਆਈ
ਸਹੇਲੀਆਂ ਵਿਲਕਦੀਆਂ

304 - ਬੋਲੀਆਂ ਦਾ ਪਾਵਾਂ ਬੰਗਲਾ