ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/309

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖੱਟ ਕੇ ਲਿਆਉਂਦੇ ਥਾਲ਼ੀ
ਤੈਂ ਮੈਂ ਮੋਹ ਲਿਆ ਨੀ
ਡੰਗਰ ਚਾਰਦਾ ਪਾਲ਼ੀ

ਨੌਕਰ ਜਾਂਦੇ ਕੀ ਖੱਟ ਲਿਆਉਂਦੇ

ਖੱਟ ਕੇ ਲਿਆਂਦੇ ਅਨਾਰ ਵੇ
ਨਾਭੇ ਜੇਲ੍ਹ ਪੁਚਾ ਦੂੰਗੀ
ਜੇ ਮਾਂ ਦੀ ਕੱਢੀ ਗਾਲ਼ ਵੇ

ਖੱਟਣ ਗਏ ਸੀ ਕੀ ਖੱਟ ਲਿਆਉਂਦੇ

ਖੱਟ ਕੇ ਲਿਆਉਂਦੇ ਚਿਮਟਾ
ਨਹੀਂ ਤੈਨੂੰ ਲੈ ਚਲਦਾ
ਬਾੜ ਗੱਡਣ ਦੀ ਚਿੰਤਾ

ਖੱਟਣ ਗਏ ਸੀ ਕੀ ਖਟ ਲਿਆਏ

ਖੱਟ ਕੇ ਲਿਆਂਦਾ ਪੀਪਾ
ਛੜਿਆਂ ਦੀ ਰੋਟੀ ਨੂੰ
ਸਿਖਰ ਦੁਪਹਿਰਾ ਕੀਤਾ

ਖੱਟਣ ਗਏ ਸੀ ਕੀ ਖਟ ਲਿਆਉਂਦੇ

ਖਟ ਕੇ ਲਿਆਂਦਾ ਸੋਟਾ
ਨਹੀਂ ਤੈਨੂੰ ਲੈ ਚਲਦਾ
ਵਕਤ ਸੁਣੀਂਂਦਾ ਖੋਟਾ

ਖੱਟਣ ਗਏ ਸੀ ਕੀ ਖੱਟ ਲਿਆਉਂਦੇ

ਖੱਟ ਕੇ ਲਿਆਂਦੇ ਰੋੜੇ
ਇਹ ਪਿੰਡ ਕੰਜਰਾਂ ਦਾ
ਜੀਹਨੇ ਨਿਰਨੇ ਕਾਲ਼ਜੇ ਤੋਰੇ

307 - ਬੋਲੀਆਂ ਦਾ ਪਾਵਾਂ ਬੰਗਲਾ