ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/318

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਾ ਕੇ ਸੂਟ ਨਸਵਾਰੀ
ਤ੍ਰਿੰਜਣਾਂ ’ਚ ਕੱਤਦੀ ਨੂੰ
ਕੱਚੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ
ਚਰਖਾ ਡਾਹ ਰੱਖਦੀ-
ਕੁੜੀ ਗੱਭਰੂ ਪੱਟਣ ਦੀ ਮਾਰੀ

ਆਰੀ ਆਰੀ ਆਰੀ

ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਆਉਣ ਵਪਾਰੀ
ਉਤਰਨ ਲੱਗੀ ਦੇ ਲੱਗਿਆ ਕੰਡਾ
ਦੁੱਖ ਹੋ ਗਿਆ ਭਾਰੀ
ਗ਼ਮ ਹੱਡਾਂ ਨੂੰ ਇਉਂ ਖਾ ਜਾਂਦਾ
ਜਿਊਂ ਲੱਕੜੀ ਨੂੰ ਆਰੀ
ਤੜਕਿਉਂ ਭਾਲ਼ੇਂਗਾ
ਨਰਮ ਕਾਲਜੇ ਵਾਲ਼ੀ
ਹੁਸਨ ਦਲੀਪੋ ਦਾ-
ਮੱਤ ਲੋਕਾਂ ਦੀ ਮਾਰੀ

ਆਲ਼ਾ ਆਲ਼ਾ ਆਲ਼ਾ

ਸੁੱਕ ਕੇ ਤਬੀਤ ਹੋ ਗਿਆ
ਤੇਰੇ ਰੂਪ ਦੀ ਫੇਰਦਾ ਮਾਲ਼ਾ
ਤੇਰੇ ਨਾ ਪਸੰਦ ਕੁੜੀਏ
ਮੁੰਡਾ ਪੰਦਰਾਂ ਮੁਰੱਬਿਆਂ ਵਾਲ਼ਾ
ਉਹ ਤੇਰਾ ਕੀ ਲੱਗਦਾ
ਛੜਾ ਮੌੜ ਬੱਕਰੀਆਂ ਵਾਲ਼ਾ
ਟੱਪ ਜਾ ਮੋਰਨੀਏਂ
ਛਾਲ਼ ਮਾਰ ਕੇ ਖਾਲ਼ਾ

ਆਰਾ ਆਰਾ ਆਰਾ

ਗਲ਼ੀਆਂ 'ਚ ਫਿਰੇ ਰੁਲ਼ਦਾ
ਤੇਰਾ ਝਾਕਾ ਲੈਣ ਦਾ ਮਾਰਾ
ਇਕ ਤੇਰੀ ਜਿੰਦ ਬਦਲੇ

316 - ਬੋਲੀਆਂ ਦਾ ਪਾਵਾਂ ਬੰਗਲਾ