ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਹਰਿਆ ਬਾਜਰਾ ਸਿਰ ਤੇ ਸੋਂਹਦਾ
ਫੁੱਲ਼ਾਂ ਨਾਲ਼ ਫੁਲਾਹੀਆਂ
ਬਈ ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਬਣ ਕੇ ਮੇਲਣਾਂ ਆਈਆਂ

ਸਾਵੀ ਸੁਥਣ ਵਾਲ਼ੀਏ ਮੇਲਣੇ

ਆਈ ਏਂ ਗਿੱਧੇ ਵਿਚ ਬਣ ਠਣ ਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ ਵਿਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਗੀ
ਨੱਚ ਲੈ ਪਟ੍ਹੋਲਾ ਬਣ ਕੇ

ਸੁਣ ਨੀ ਮੇਲਣੇ ਮਛਲੀ ਵਾਲ਼ੀਏ

ਸੁਣ ਨੀ ਮੇਲਣੇ ਮਛਲੀ ਵਾਲ਼ੀਏ
ਚੜ੍ਹੀ ਜਵਾਨੀ ਲੁਕੀ ਨਾ ਰਹਿੰਦੀ
ਖਾ ਪੀ ਕੇ ਦੁਧ ਪੇੜੇ
ਨਾਨਕਿਆਂ ਦਾ ਮੇਲ਼ ਦੇਖ ਕੇ
ਨਾਨਕਿਆਂ ਦਾ ਮੇਲ਼ ਦੇਖ ਕੇ
ਮੁੰਡੇ ਮਾਰਦੇ ਗੇੜੇ
ਨੱਚ ਲੈ ਸ਼ਾਮ ਕੁਰੇ-
ਦੇ ਦੇ ਸ਼ੌਂਂਕ ਦੇ ਗੇੜੇ

ਬਣ ਜਾ ਗੁਰਾਂ ਦੀ ਚੇਲੀ

ਨੱਚਣਾ ਸਖਾ ਦੂੰ ਗੀ

ਵੰਡ ਦੇ ਗੁੜ ਦੀ ਭੇਲੀ

ਨੱਚਣਾ ਸਖਾ ਦੂੰ ਗੀ

31 - ਬੋਲੀਆਂ ਦਾ ਪਾਵਾਂ ਬੰਗਲਾ