ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/330

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਜਾਗ ਪਈ

ਕਾਲੀਆਂ ਨੇ ਅੱਤ ਚੁੱਕ ਲੀ
ਸਾਰੇ ਪਿੰਡ ਦੇ ਸਰਾਧ ਬੰਦ ਕੀਤੇ

ਮੈਂ ਕਾਲਣ ਬਣ ਗਈ ਵੇ

ਤੇਰਿਆਂ ਦੁੱਖਾਂ ਦੀ ਮਾਰੀ

ਕੂਕੇ ਬੜੇ ਕਸੂਤੇ

ਪਾਣੀ ਨਾ ਪੀਂਦੇ ਬੋਕੇ ਦਾ

ਕੂਕੇ ਬੜੇ ਕਸੂਤੇ

ਗੜਵਾ ਨਾ ਦਿੰਦੇ ਨ੍ਹਾਉਣ ਨੂੰ

ਮੇਰੇ ਸਵਰਗਾਂ ਨੂੰ ਨਰਕ ਬਣਾਇਆ

ਫਿਰਕਾ ਪਰੱਸਤਾਂ ਨੇ

ਤੈਥੋਂ ਰੱਖਿਆ ਨਾ ਗਿਆ ਨਨਕਾਣਾ

ਡੁੱਬਦੀ ਹਿੰਦ ਰਖ ਲੀ

ਭਰਤੀ ਦੇ ਮਿੱਤਰਾ

ਫਸ ਗਿਆ ਯਾਰ ਪੁਰਾਣਾ

ਖਰਾ ਰੁਪਇਆ ਚਾਂਦੀ ਦਾ

ਰਾਜ ਮਹਾਤਮਾ ਗਾਂਧੀ ਦਾ

ਤੇਰੇ ਬੰਬਾਂ ਨੂੰ ਚੱਲਣ ਨੀ ਦੇਣਾ

ਗਾਂਧੀ ਦੇ ਚਰਖੇ ਨੇ

ਆਪ ਬਾਪੂ ਕੈਦ ਹੋ ਗਿਆ

ਸਾਨੂੰ ਦੇ ਗਿਆ ਖੱਦਰ ਦਾ ਬਾਣਾ

328 - ਬੋਲੀਆਂ ਦਾ ਪਾਵਾਂ ਬੰਗਲਾ